Global News India News

ਦਿੱਲੀ ਦੇ Saket Court ‘ਚ ਚੱਲੀਆਂ ਗੋਲੀਆਂ, ਔਰਤ ਜ਼ਖ਼ਮੀ, ਵਕੀਲ ਦੀ ਡਰੈੱਸ ‘ਚ ਆਇਆ ਸੀ ਹਮਲਾਵਰ

ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਕੇਤ ਕੋਰਟ ਕੰਪਲੈਕਸ ‘ਚ 4 ਰਾਊਂਡ ਫਾਇਰਿੰਗ ਹੋਈ, ਜਿਸ ‘ਚ ਨਿਊ ਫਰੈਂਡਸ ਕਾਲੋਨੀ ਦੀ ਇਕ ਔਰਤ ਜ਼ਖਮੀ ਹੋ ਗਈ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਦਿੱਲੀ ਪੁਲਿਸ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਔਰਤ ਅੱਜ ਅਦਾਲਤ ‘ਚ ਆਪਣਾ ਬਿਆਨ ਦੇਣ ਪਹੁੰਚੀ ਸੀ। ਉਹ ਇੱਕ ਕੇਸ ਵਿੱਚ ਗਵਾਹ ਹੈ। ਇਸ ਦੌਰਾਨ ਉਸ ਨੂੰ ਗੋਲੀ ਲੱਗੀ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦਿੱਲੀ ਦੀ ਸਾਕੇਤ ਅਦਾਲਤ ‘ਚ ਸ਼ੁੱਕਰਵਾਰ ਨੂੰ ਅਦਾਲਤ ਖੁੱਲ੍ਹਦੇ ਹੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਸ਼ੁਰੂ ਹੁੰਦੇ ਹੀ ਲੋਕ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।

ਜਾਣਕਾਰੀ ਅਨੁਸਾਰ ਸਾਊਥ ਦਿੱਲੀ ਦੇ ਸਾਕੇਤ ਕੋਰਟ ਅੰਦਰ ਇਕ ਔਰਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਵਿਚਕਾਰ ਕੋਰਟ ਵਿਚ ਕੇਸ ਚੱਲ ਰਿਹਾ ਸੀ। ਪੀੜਤ ਔਰਤ ਅੱਜ ਕੇਸ ਵਿਚ ਗਵਾਹੀ ਦੇਣ ਆਈ ਸੀ। ਇਸ ਦੌਰਾਨ ਮੁਲਜ਼ਮ ਪਤੀ ਨੇ ਵਕੀਲ ਦੀ ਡਰੈੱਸ ਵਿਚ ਆ ਕੇ ਪਤਨੀ ਉੱਤੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Video