India News

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ MP ਬਿੱਟੂ ਨੇ ਕੱਸਿਆ ਤਨਜ਼

ਕਾਂਗਰਸੀ ਐੱਮਪੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਜਿਹੜੇ ਲੋਕ ਸਿੱਖਾਂ ਨੂੰ ਗੁਲਾਮ ਕਹਿ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸਨ, ਅੱਜ ਜਦੋਂ ਉਨ੍ਹਾਂ ਦੀ ਆਪਣੀ ਪਤਨੀ ਨੂੰ ਮਹਿਜ਼ ਏਅਰਪੋਰਟ ‘ਤੇ ਵਿਦੇਸ਼ ਜਾਣ ਤੋਂ ਰੋਕਿਆ ਹੀ ਗਿਆ ਸੀ ਤਾਂ ਅੰਮ੍ਰਿਤਪਾਲ ਚੂਹਾ ਵਾਂਗ ਬਿੱਲ ਤੋਂ ਬਾਹਰ ਆ ਗਿਆ ਹੈ।

ਰਵਨੀਤ ਬਿੱਟੂ ਨੇ ਕਿਹਾ ਕੀ ਉਸ ਦੇ ਇਸ਼ਾਰੇ ‘ਤੇ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ ਹੈ? ਬਿੱਟੂ ਨੇ ਨੌਜਵਾਨਾਂ ਨੂੰ ਕਿਹਾ ਕਿ ਅੰਮ੍ਰਿਤਪਾਲ ਵਰਗੇ ਲੋਕ ਖਾਲਸੇ ਦੀ ਗੱਲ ਕਰਦੇ ਹਨ। ਗੁਰੂਆਂ ਦੀ ਗੱਲ ਕਰੀਏ, ਉਨ੍ਹਾਂ ਨੇ ਜਾਨਾਂ ਤੇ ਪਰਿਵਾਰ ਵਾਰ ਦਿੱਤੇ ਹਨ।

ਜਰਨੈਲ ਸਿੰਘ ਭਿੰਡਰਾਂਵਾਲਾ ਦੀ ਗੱਲ ਕਰੀਏ ਤਾਂ ਉਸ ਨੇ ਵੀ ਆਪਣੀ ਜਾਨ ਦੇ ਦਿੱਤੀ ਸੀ ਇਸ ਦੀ ਤਰ੍ਹਾਂ ਨਹੀਂ, ਜਿਹੜਾ ਗ੍ਰਿਫਤਾਰੀ ਤੋਂ ਬਚਣ ਲਈ ਲੁਕਿਆ ਹੋਇਆ ਸੀ।

ਜਦੋਂ ਉਸ ਦੇ ਸਾਥੀਆਂ ਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਸ ਨੇ ਇਕ ਵਾਰ ਵੀ ਆਵਾਜ਼ ਨਹੀਂ ਚੁੱਕੀ ਪਰ ਦੋ ਦਿਨ ਪਹਿਲਾਂ ਜਦੋਂ ਉਸ ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਤਾਂ ਉਹ ਅੱਜ ਬਾਹਰ ਆ ਗਿਆ।

Video