India News

ਸੂਡਾਨ ‘ਚ ਫਸੇ ਭਾਰਤੀਆਂ ਦੀ ਮਦਦ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾਇਆ ਕੰਟਰੋਲ ਰੂਮ, ਜਾਰੀ ਕੀਤਾ ਹੈਲਪਲਾਈਨ ਨੰਬਰ

ਸੂਡਾਨ ਹਿੰਸਾ ਵਿਚ ਫਸੇ ਭਾਰਤੀਆਂ ਦੀ ਮਦਦ ਖਾਤਰ ਚੰਡੀਗੜ੍ਹ ਪ੍ਰਸ਼ਾਸਨ ਕੰਟਰੋਲ ਰੂਮ ਸਥਾਪਤ ਕੀਤਾ ਹੈ। ਚੰਡੀਗੜ੍ਹ ਨੇ ਟੋਲ ਫ੍ਰੀ ਤੇ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ। ਹੈਲਪਲਾਈਨ ਤੋਂ ਸੂਡਾਨ ਵਿਚ ਫਸੇ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਸੂਡਾਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੇ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਹੈ। ਇਸ ਵਿਚ ਸੂਡਾਨ ਵਿਚ 72 ਘੰਟੇ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ।ਇਸ ਨਾਲ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਵਿਚ ਮਦਦ ਮਿਲੇਗੀ। ਸਡੂਾਨ ਵਿਚ ਲਗਭਗ 3000 ਭਾਰਤੀ ਫਸੇ ਹਨ। ਕੇਰਲ ਦੇ 48 ਸਾਲਾ ਅਲਬਰਟ ਆਗਸਟਾਈਨ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ।

ਆਪ੍ਰੇਸ਼ਨ ਕਾਵੇਰੀ ਤਹਿਤ 278 ਭਾਰਤੀਆਂ ਦਾ ਪਹਿਲਾ ਬੈਚ ਸਾਊਦੀ ਅਪਬ ਦੇ ਜੇਦਾ ਲਈ ਰਵਾਨਾ ਹੋ ਚੁੱਕਾ ਹੈ।ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ INS ਸੁਮੇਧਾ 278 ਲਲੋਕਾਂ ਨੂੰ ਸੂਡਾਨ ਦੇ ਪੋਰਟ ਤੋਂ ਲੈ ਕੇ ਰਵਾਨਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ 5 ਭਾਰਤੀਆਂ ਨੂੰ ਫਰਾਂਸ ਦੀ ਮਦਦ ਨਾਲ ਬਾਹਰ ਕੱਢਿਆ ਜਾ ਚੁੱਕਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 1800 11 8797, +91-11-2301 2113, +91-11-2301 4104, +91-11-2301 7905, ਮੋਬਾਈਲ ਨੰਬਰ +91-9966291998, ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਈ-ਮੇਲ : [email protected] ਜਾਰੀ ਕੀਤੀ ਗਈ ਹੈ।

Video