ਇਮੀਗ੍ਰੇਸ਼ਨ ਮਨਿਸਟਰ ਤੇ ਨਿਊਜੀਲੈਂਡ ਦੇ ਟ੍ਰਾਂਸਪੋਰਟ ਖੇਤਰ ਵਿਚਾਲੇ ਟ੍ਰਾਂਸਪੋਰਟ ਸੈਕਟਰ ਐਗਰੀਮੈਂਟ ਸਿਰੇ ਚੜ੍ਹ ਗਿਆ ਹੈ ਤੇ ਗਰੀਨ ਲਿਸਟ ਵਿੱਚ ਬਦਲਾਵਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦਰਅਸਲ ਟ੍ਰਾਂਸਪੋਰਟ ਖੇਤਰ ਵਿੱਚ ਬੀਤੇ ਲੰਬੇ ਸਮੇਂ ਤੋਂ ਡਰਾਈਵਰਾਂ ਦੀ ਭਾਰੀ ਕਿੱਲਤ ਸੀ। ਇਸ ਤੋਂ ਇਲਾਵਾ ਵਿਦੇਸ਼ੀ ਡਰਾਈਵਰਾਂ ਨੂੰ ਹਾਇਰ ਕਰਨ ਲਈ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਤਹਿਤ ਘੱਟੋ-ਘੱਟ $28 ਦੀ ਤਨਖਾਹ ਦੀ ਪੇਸ਼ਕਸ਼ ਵੀ ਇਸ ਸਬੰਧੀ ਵੱਡੀ ਦਿੱਕਤ ਸੀ, ਪਰ ਟ੍ਰਾਂਸਪੋਰਟ ਸੈਕਟਰ ਐਗਰੀਮੈਂਟ ਤਹਿਤ ਇਮਪਲਾਇਰਜ਼ ਨੂੰ ਵਿਦੇਸ਼ੀ ਡਰਾਈਵਰ ਭਰਤੀ ਕਰਨ ਲਈ ਘੱਟੋ-ਘੱਟ $28 ਪ੍ਰਤੀ ਘੰਟੇ ਦੀ ਮੀਡੀਅਨ ਵੇਜ਼ ਦੀ ਪੇਸ਼ਕਸ਼ ਜਰੂਰੀ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਡਰਾਈਵਰਾਂ ਨੇ ਨਿਊਜੀਲੈਂਡ ਵਿੱਚ 2 ਸਾਲ ਵਰਕ ਵੀਜੇ ‘ਤੇ ਪੂਰੇ ਕਰ ਲਏ ਹਨ, ਉਹ ਸਤੰਬਰ ਤੋਂ ਪੀ ਆਰ ਲਈ ਵੀ ਅਪਲਾਈ ਕਰ ਸਕਦੇ ਹਨ।
ਨਿਯਮ ਤੇ ਸ਼ਰਤਾਂ ਜੋ ਮੰਨਣੀਆਂ ਜਰੂਰੀ ਹੋਣਗੀਆਂ:-
– ਵਿਦੇਸ਼ੀ ਟਰੱਕ ਡਰਾਈਵਰ ਦੀ ਭਰਤੀ ਲਈ ਉਨ੍ਹਾਂ ਇਮਪਲਾਇਰਜ਼ ਨੂੰ ਅਗੰਜਪਸ਼ਨ ਮਿਲੇਗੀ ਜੋ ‘ਆਲ ਪਾਰਟੀਜ਼ ਮੈਮੋਰੈਂਡਮ ਆਫ ਅੰਡਰਸਟੇਡਿੰਗ ਬੱਸ ਡਰਾਈਵਰ ਪੇਅ ਐਂਡ ਕੰਡੀਸ਼ਨਜ਼’ ਹਸਤਾਖਰ ਕਰ ਚੁੱਕੇ ਹੋਣਗੇ।
– ਇਸ ਤੋਂ ਇਲਾਵਾ ਵਿਦੇਸ਼ੀ ਸਕੂਲ ਬੱਸ ਡਰਾਈਵਰਾਂ ਦੀ ਭਰਤੀ ਦੇ ਮਾਮਲੇ ਵਿੱਚ ਅਗਜੰਪਸ਼ਨ ਸਿਰਫ ਉਨ੍ਹਾਂ ਇਮਪਲਾਇਰਜ਼ ਨੂੰ ਮਿਲੇਗੀ, ਜਿਨ੍ਹਾਂ ਨੇ ਭਰਤੀ ਮਨਿਸਟਰ ਆਫ ਐਜੁਕੇਸ਼ਨ ਦੀ ਫੰਡਿੰਗ ਵਾਲੇ ਸਕੂਲਾਂ ਲਈ ਕਰਨੀ ਹੋਏਗੀ।
– 2 ਸਾਲ ਦੇ ਵਰਕ ਵੀਜਾ ਪੂਰੇ ਕਰਨ ਤੋਂ ਬਾਅਦ ਪੀ ਆਰ ਲਈ ਉਹ ਡਰਾਈਵਰ ਹੀ ਯੋਗ ਹੋਣਗੇ, ਜੋ ਜੋ ਯੋਗ ਇਮਪਲਾਇਰ ਕੋਲ ਯੋਗ ਰੋਲ ਤਹਿਤ ਕੰਮ ਕਰਦੇ ਹੋਣਗੇ। – ਟਰੱਕ ਡਰਾਈਵਰ ਜੋ ਉਹ ਗੱਡੀਆਂ ਚਲਾਉਂਦੇ ਹੋਣਗੇ, ਜਿਨ੍ਹਾਂ ਲਈ ਕਲਾਸ 4 ਜਾਂ 5 ਲਾਇਸੈਂਸ ਲੋੜੀਂਦਾ ਹੈ।
– ਸ਼ਿਪਸ ਮਾਸਟਰ (ਸਕਿਪਰਜ਼) – ਡੈੱਕ ਹੈਂਡਸ ਜੇ ਤੁਸੀਂ ਇਸ ਸ਼੍ਰੇਣੀ ਤਹਿਤ ਆਉਂਦੇ ਹੋਏ ਤੇ 2 ਸਾਲ ਦਾ ਵਰਕ ਵੀਜਾ ਪੂਰਾ ਕਰ ਚੁੱਕੇ ਹੋਏ ਤਾਂ ਤੁਸੀਂ 29 ਸਤੰਬਰ 2023 ਤੋਂ ਪੀ ਆਰ ਲਈ ਅਪਲਾਈ ਕਰ ਸਕੋਗੇ।