India News

ਬੰਬੀਹਾ ਗੈਂਗ ਦੀ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ, ਲਿਖਿਆ-‘ਜਿੰਨਾ ਨੱਚਣਾ ਨੱਚ ਲਓ, ਹਿਸਾਬ ਹੋਵੇਗਾ’

ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਹੈ। ਇਹ ਧਮਕੀ ਜੱਸਾ ਗਰੁੱਪ ਨੇ ਦਿੱਤੀ ਹੈ। ਉਸ ਨੇ ਲਿਖਿਆ ਕਰਨ ਔਜਲਾ ਤੇ ਸ਼ੈਰੀ ਮਾਨ ਜਿੰਨੀ ਮਰਜ਼ੀ ਸਫਾਈ ਦਿੰਦੇ ਰਹਿਣ, ਜਿੰਨੀ ਮਰਜ਼ੀ ਲਾਰੈਂਸ ਗੈਂਗ ਨਾਲ ਨੱਚ ਲਓ ਪਰ ਤੁਹਾਡਾ ਹਿਸਾਬ ਜ਼ਰੂਰ ਕਰਾਂਗੇ।

ਦੱਸ ਦੇਈਏ ਕਿ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਆਯੋਜਿਤ ਪ੍ਰੋਗਰਾਮ ਦੀ ਵੀਡੀਓ ਵਿਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਕਰਨ ਔਜਲਾ ਨਾਲ ਸਟੇਜ ‘ਤੇ ਨਜਰ ਆਇਆ। ਇਸ ਦੌਰਾਨ ਉਹ ਸੈਲਫੀ ਲੈਂਦਿਆਂ ਵੀ ਦਿਖਿਆ। ਇਸ ਦੇ ਬਾਅਦ ਬੰਬੀਹਾ ਗੈਂਗ ਦੇ ਗੁਰਗੇ ਸਰਗਰਮ ਹੋ ਗਏ ਹਨ। ਜੱਸਾ ਗਰੁੱਪ ਨੇ ਲਿਖਿਆ ਕਿ ਮੂਸੇਵਾਲਾ ਦੀ ਮੌਤ ਦੇ ਬਾਅਦ ਕਈ ਲੋਕਾਂ ਨੇ ਪਰਿਵਾਰ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਦਾ ਫਾਇਦਾ ਚੁੱਕਿਆ ਹੈ।

ਗੈਂਗ ਨੇ ਲਿਖਿਆ ਕਿ ਲਾਰੈਂਸ ਉਹ ਸ਼ਖਸ ਹੈ ਜੋ ਦੂਜੇ ਲੋਕਾਂ ‘ਤੇ ਨਿਰਭਰ ਰਹਿੰਦਾ ਹੈ। ਖੁਦ ਚੂਹੇ ਵਾਂਗ ਬਿਲ ਵਿਚ ਲੁਕ ਕੇ ਬੈਠ ਵਾਰਦਾਤਾਂ ਦੀਆਂ ਜ਼ਿੰਮੇਵਾਰੀਆਂ ਲੈਂਦਾ ਹੈ। ਲਾਰੈਂਸ ਤੇਉਸ ਦੇ ਭਰਾ ਅਨਮੋਲ ਨੇ ਚੋਰੀ ਛੱਡ ਕੇ ਹੁਣ ਪੰਜਾਬੀ ਗਾਇਕਾਂ ਨਾਲ ਨੱਚਣਾ ਸ਼ੁਰੂ ਕਰ ਦਿੱਤਾ ਉਹ ਵੀ ਅਮਰੀਕਾ ਵਿਚ।

ਹੁਣ ਗੋਲਡੀ ਬਰਾੜ ਰਹਿ ਗਿਆ, ਕੱਲ੍ਹ ਨੂੰ ਉਹ ਵੀ ਇਨ੍ਹਾਂ ਨਾਲ ਨਚਦਾ ਦਿਖ ਜਾਵੇਗਾ। ਮੂਸੇਵਾਲਾ ਦੀ ਹੱਤਿਆ ਦਾ ਇਨਸਾਫ ਦਿਵਾਉਣ ਦੀ ਗੱਲ ਹੈ, ਉਹ ਦਿਵਾ ਕੇ ਰਹਿਣਗੇ। ਕੁਝ ਲੋਕਾਂ ਦੀ ਛਿਤਰ ਪਰੇਡ ਜੇਲ੍ਹ ਵਿਚ ਕਰਕੇ ਸਬਕ ਸਿਖਾਉਣਗੇ। ਬਾਕੀ ਜਿੰਨੇ ਵੀ ਮੁਲਜ਼ਮ ਸਿੱਧੂ ਦੇ ਕੇਸ ਵਿਚ ਨਾਮਜ਼ਦ ਹਨ, ਸਾਰਿਆਂ ਦਾ ਹਿਸਾਬ ਕਰਾਂਗੇ। ਪੰਜਾਬ ਸਰਕਾਰ ਤੋਂ ਅਪੀਲ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਏ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ੍ਹ ਜੇਲ੍ਹ ਵਿਚ ਬੈਠ ਕੇ ਲਾਰੈਂਸ ਨੇ ਰਚੀ ਸੀ। ਇਸ ਦੇ ਬਾਅਦ ਉਸ ਦੇ ਭਰਾ ਅਨਮੋਲ ਤੇ ਭਾਣਜੇ ਸਚਿਨ ਨੇ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕਰਾਈ। ਫਿਰ ਸ਼ੂਟਰਾਂ ਤੇ ਉਨ੍ਹਾਂ ਲਈ ਹਥਿਆਰਾਂ ਦਾ ਇੰਤਜ਼ਾਮ ਕੀਤਾ। ਭਰਾ ਨੂੰ ਬਚਾਉਣ ਲਈ ਲਾਰੈਂਸ ਨੇ ਮੂਸੇਵਾਲਾ ਦਾ ਕਤਲ ਕਰਵਾਉਣ ਤੋਂ ਪਹਿਲਾਂ ਅਨਮੋਲ ਤੇ ਭਾਣਜੇ ਸਚਿਨ ਦੇ ਫੇਕ ਪਾਸਪੋਰਟ ਬਣਵਾਏਤੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ।

Video