India News

ਗਲਵਾਨ ਦੇ ਸ਼ਹੀਦ ਦੀਪਕ ਸਿੰਘ ਦੀ ਪਤਨੀ ਰੇਖਾ ਫੌਜ ‘ਚ ਬਣੀ ਲੈਫਟੀਨੈਂਟ

ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਸ਼ਨੀਵਾਰ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋ ਗਈ। ਰੇਖਾ ਸਿੰਘ ਚੇਨਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਤੋਂ ਪਾਸ ਆਊਟ ਹੋ ਗਈ ਹੈ।

ਰੇਖਾ ਪਰੇਡ ਵਿੱਚ ਹਿੱਸਾ ਲੈਣ ਵਾਲੀਆਂ 40 ਔਰਤਾਂ ਵਿੱਚੋਂ ਇੱਕ ਹੈ। ਸਿਖਲਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਭਾਰਤੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਹੈ।

ਰੇਖਾ ਨੇ ਇਹ ਪ੍ਰਣ ਆਪਣੇ ਪਤੀ ਦੀਪਕ ਸਿੰਘ ਦੀ ਸ਼ਹਾਦਤ ਤੋਂ ਬਾਅਦ ਲਿਆ ਸੀ। ਉਹ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗੀ। ਇਸ ਕਾਰਨ ਉਹ ਸਰਕਾਰੀ ਅਧਿਆਪਕ ਦੀ ਨੌਕਰੀ ਛੱਡ ਕੇ ਫੌਜ ਵਿੱਚ ਭਰਤੀ ਹੋ ਗਈ।

ਦੱਸ ਦੇਈਏ ਕਿ ਰੇਖਾ ਸਿੰਘ ਦਾ ਪਤੀ ਦੀਪਕ ਗਲਵਨ ਸੰਘਰਸ਼ ਦੌਰਾਨ ਸ਼ਹੀਦ ਹੋ ਗਿਆ ਸੀ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਰੇਖਾ ਸਿੰਘ ਨੇ ਕਿਹਾ ਕਿ ਪਤੀ ਦੀਪਕ ਦੀ ਸ਼ਹਾਦਤ ਤੋਂ ਬਾਅਦ ਮੈਂ ਭਾਰਤੀ ਫੌਜ ‘ਚ ਭਰਤੀ ਹੋਣ ਦਾ ਫੈਸਲਾ ਕੀਤਾ ਅਤੇ ਫਿਰ ਇਸ ਦੀ ਟ੍ਰੇਨਿੰਗ ਲਈ।

ਫੌਜ ਵਿਚ ਭਰਤੀ ਹੋਣ ‘ਤੇ ਮਾਣ ਮਹਿਸੂਸ ਕਰ ਰਹੀ ਹਾਂ 

ਉਸ ਨੇ ਕਿਹਾ ਕਿ ਅੱਜ ਮੇਰੀ ਸਿਖਲਾਈ ਪੂਰੀ ਹੋ ਗਈ ਹੈ ਅਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਮੈਂ ਲੈਫਟੀਨੈਂਟ ਬਣ ਗਈ ਹਾਂ। ਰੇਖਾ ਸਾਰੀਆਂ ਔਰਤਾਂ ਨੂੰ ਕਹਿਣਾ ਚਾਹੁੰਦੀ ਹੈ ਕਿ ਉਹ ਆਪਣੇ ਆਪ ‘ਤੇ ਵਿਸ਼ਵਾਸ ਕਰਨ ਅਤੇ ਜੋ ਕਰਨਾ ਚਾਹੁੰਦੀਆਂ ਹਨ, ਉਹ ਕਰਨ।ਤੁਹਾਨੂੰ ਦੱਸ ਦੇਈਏ ਕਿ ਦੋ ਸਾਲ ਪਹਿਲਾਂ ਜੂਨ 2020 ‘ਚ ਗਲਵਾਨ ਘਾਟੀ ‘ਚ ਭਾਰਤੀ ਫੌਜ ਅਤੇ ਚੀਨੀ ਫੌਜ ਵਿਚਾਲੇ ਝੜਪ ਹੋਈ ਸੀ। ਇਸ ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਜਿਸ ਵਿੱਚ ਦੀਪਕ ਸਿੰਘ ਵੀ ਸ਼ਾਮਿਲ ਸਨ।

Video