ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪਾਠੀ ਸਿੰਘਾਂ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ ਦੀ ਹੋਈ ਮੌਤ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤਾਂ ਦੇ ਨਾਮ ਅਪੀਲ ਜਾਰੀ ਕਰਦਿਆਂ ਦੋਸ਼ੀ ਦੇ ਸਸਕਾਰ ਵਿੱਚ ਸ਼ਾਮਲ ਨਾ ਹੋਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਨੇ ਜੋ ਅਪਰਾਧ ਕੀਤਾ ਹੈ ਉਸਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਸਿੱਖ ਸੰਗਤ ਉਸਦੇ ਅੰਤਮ ਸੰਸਕਾਰ ਵਿਚ ਸ਼ਾਮਲ ਨਾ ਹੋਣ। ਸਿੰਘ ਸਾਹਿਬ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਹੈ ਇਸ ਦੀਆਂ ਅੰਤਮ ਰਸਮਾਂ ਦੌਰਾਨ ਕੋਈ ਵੀ ਪ੍ਰਬੰਧਕ ਜਾਂ ਪਰਿਵਾਰ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦੇਵੇ। ਉਨਾਂ ਪਾਠੀ,ਰਾਗੀ, ਢਾਡੀ, ਪ੍ਰਚਾਰਕਾ ਨੂੰ ਵੀ ਕਿਹਾ ਕੋਈ ਵੀ
ਇਨ੍ਹਾਂ ਦੀਆਂ ਅੰਤਮ ਰਸਮਾਂ ਨਾ ਨਿਭਾਵੇ। ਇਸ ਨਮਿਤ ਨਾ ਅਰਦਾਸ ਕਰੇ,ਨਾ ਅਖੰਡ ਪਾਠ ਕਰੇ, ਨਾ ਕੀਰਤਨ ਕਰੇ ਤੇ ਨਾ ਹੀ ਕੋਈ ਹੋਰ ਰਸਮ ਨਿਭਾਵੇ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਇਸ ਅਪੀਲ ਤੇ ਡਟ ਕੇ ਪਹਿਰਾ ਦਿੱਤਾ ਜਾਵੇ।