India News

ਹੁਣ ਘਰ ਬੈਠੇ ਪਤਾ ਕਰੋ ਆਧਾਰ ਨਾਲ ਕਿਹੜਾ ਮੋਬਾਈਲ ਨੰਬਰ ਤੇ Email ID ਹੈ ਲਿੰਕਡ, UIDAI ਨੇ ਸ਼ੁਰੂ ਕੀਤੀ ਨਵੀਂ ਸਰਵਿਸ

ਆਧਾਰ ਪਛਾਣ ਨੰਬਰ ਜਾਰੀ ਕਰਨ ਵਾਲੀ ਸਰਕਾਰੀ ਏਜੰਸੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਦੇਸ਼ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦੀ ਪੁਸ਼ਟੀ ਸਹੂਲਤ ਦਿੱਤੀ ਹੈ। ਇਸ ਨਾਲ ਕਿਸੇ ਹੋਰ ਨੰਬਰ ਜਾਂ ਮੇਲ ‘ਤੇ OTP ਜਾਣ ਬਾਰੇ ਕਾਰਡ ਧਾਰਕਾਂ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਇਲੈਕਟ੍ਰਾਨਿਕਸ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਸਹੂਲਤ ਲਈ ਲਿਆ ਗਿਆ ਹੈ।

UIDAI ਨੂੰ ਇਹ ਰਿਪੋਰਟ ਕੀਤਾ ਗਿਆ ਸੀ ਕਿ ਕੁਝ ਮਾਮਲਿਆਂ ਵਿਚ ਆਧਾਰ ਕਾਰਡ ਧਾਰਕ ਇਸ ਗੱਲ ਤੋਂ ਜਾਣੂ ਨਹੀਂ ਸਨ ਕਿ ਉਨ੍ਹਾਂ ਦੇ ਆਧਾਰ ਨਾਲ ਕਿਹੜਾ ਮੋਬਾਈਲ ਨੰਬਰ ਲਿੰਕ ਕੀਤਾ ਗਿਆ ਹੈ। ਕਾਰਡਧਾਰਕਾਂ ਨੂੰ ਚਿੰਤਾ ਸੀ ਕਿ ਆਧਾਰ ਦਾ ਓਟੀਪੀ ਕਿਸੇ ਹੋਰ ਮੋਬਾਈਲ ਨੰਬਰ ‘ਤੇ ਤਾਂ ਨਹੀਂ ਜਾ ਰਿਹਾ ਹੈ। ਹੁਣ ਇਸ ਸਹੂਲਤ ਨਾਲ ਵਸਨੀਕ ਇਨ੍ਹਾਂ ਨੂੰ ਆਸਾਨੀ ਨਾਲ ਦੇਖ ਸਕਦੇ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਹੂਲਤ ‘ਵੈਰੀਫਾਈ ਈਮੇਲ/ਮੋਬਾਈਲ ਨੰਬਰ’ ਫੀਚਰ ਤਹਿਤ mAadhaar ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਵਸਨੀਕਾਂ ਲਈ ਇਹ ਤਸਦੀਕ ਕਰਨ ਲਈ ਵਿਕਸਤ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਆਪਣਾ ਈਮੇਲ/ਮੋਬਾਈਲ ਨੰਬਰ ਸਬੰਧਤ ਆਧਾਰ ਨਾਲ ਜੁੜਿਆ ਹੋਇਆ ਹੈ।

ਕੋਈ ਖਾਸ ਮੋਬਾਈਲ ਨੰਬਰ ਦੇ ਲਿੰਕ ਨਾ ਹੋਣ ਦੀ ਸਥਿਤੀ ‘ਚ ਇਹ ਦੇਸ਼ ਵਿਚ ਨਿਵਾਸ ਕਰਨ ਵਾਲੇ ਕਾਰਡਧਾਰਕ ਨੂੰ ਉਸ ਦੀ ਸੂਚਨਾ ਭੇਜਦਾ ਹੈ, ਉਸ ਨੂੰ ਸੂਚਿਤ ਕਰਦਾ ਹੈ ਕਿ ਜੇਕਰ ਉਹ ਚਾਹੁਣ ਤਾਂ ਮੋਬਾਈਲ ਨੰਬਰ ਨੂੰ ਅਪਡੇਟ ਕਰ ਲੈਣ।

ਜੇਕਰ ਮੋਬਾਈਲ ਨੰਬਰ ਪਹਿਲਾਂ ਤੋਂ ਹੀ ਵੈਰੀਫਾਈ ਹੈ ਤਾਂ ਵਿਅਕਤੀ ਨੂੰ ਸਕ੍ਰੀਨ ‘ਤੇ ਇਕ ਸੰਦੇਸ਼ ਮਿਲੇਗਾ ਕਿ- ਤੁਹਾਡੇ ਵੱਲੋਂ ਦਰਜ ਮੋਬਾਈਲ ਨੰਬਰ ਪਹਿਲਾਂ ਤੋਂ ਹੀ ਸਾਡੇ ਰਿਕਾਰਡ ਨਾਲ ਵੈਰੀਫਾਈ ਹੈ’, ਜੋ ਉਨ੍ਹਾਂ ਦੀ ਸਕ੍ਰੀਨ ‘ਤੇ ਨਜ਼ਰ ਆਉਂਦਾ ਹੈ।

ਜੇਕਰ ਕਿਸੇ ਨਿਵਾਸੀ ਨੂੰ ਮੋਬਾਈਲ ਨੰਬਰ ਯਾਦ ਨਹੀਂ ਹੈ ਤਾਂ ਉਸ ਨੇ ਨਾਮਜ਼ਦਗੀ ਦੌਰਾਨ ਦਿੱਤੀ/ ਉਹ ਮਾਈ ਆਧਾਰ ਪੋਰਟਲ ਜਾਂ ਐੱਮਆਧਾਰ ਐਪ ‘ਤੇ ਆਧਾਰ ਵੈਰੀਫਾਈ ਸਹੂਲਤ ‘ਤੇ ਮੋਬਾਈਲ ਦੇ ਆਖਰੀ ਤਿੰਨ ਅੰਕਾਂ ਦੀ ਜਾਂਚ ਕਰ ਸਕਦਾ ਹੈ।

ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਨਿਵਾਸੀ ਈਮੇਲ/ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਚਾਹੁੰਦਾ ਹੈ ਜਾਂ ਆਪਣਾ ਈਮੇਲ/ਮੋਬਾਈਲ ਨੰਬਰ ਅਪਡੇਟ ਕਰਨਾ ਚਾਹੁੰਦਾ ਹੈ, ਤਾਂ ਉਹ ਨਜ਼ਦੀਕੀ ਆਧਾਰ ਕੇਂਦਰ ‘ਤੇ ਜਾ ਸਕਦਾ ਹੈ।

Video