ਨਿਊਜੀਲੈਂਡ ਵਿੱਚ ਚਰਚਿਤ ਹੋਏ ‘ਹਨੀ ਬੀਅਰ’ ਮੈਥ ਨਸ਼ਾ ਤਸਕਰੀ ਮਾਮਲੇ ਵਿੱਚ ਪੁਲਿਸ ਵਲੋਂ ਭਾਈਚਾਰੇ ਦੇ 2 ਞਿਅਕਤੀਆ ਖਿਲਾਫ ਆਰੰਭੀ ਕਾਰਵਾਈ ਤੋਂ ਬਾਅਦ ਦੋਨਾਂ ‘ਤੇ 3 ਮੈਥ ਇੰਪੋਰਟ ਦੇ ਨਵੇਂ ਦੋਸ਼ ਅਤੇ 1 ਕੋਕੀਨ ਇੰਪੋਰਟ ਤੇ ਸਪਲਾਈ ਦੇ ਦੋਸ਼ ਦਾਇਰ ਕੀਤੇ ਗਏ ਹਨ। ਮਾਰਚ ਵਿੱਚ ਮੈਨੂਕਾਊ ਦੇ ਇੱਕ ਵੇਅਰਹਾਊਸ ਵਿੱਚ ਹਥਿਆਰਬੰਦ ਪੁਲਿਸ ਵਲੋਂ ਮਾਰੀ ਰੇਡ ਤੋਂ ਬਾਅਦ ਹਾਸਿਲ ਬੀਅਰ ਵਿੱਚ ਰਲੀ 328 ਕਿਲੋ ਮੈਥਫੇਟੇਮਾਈਨ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਪੁਲਸ ਦਾ ਮੰਨਣਾ ਹੈ ਕਿ ਅਜੇ ਬਾਕੀ ਦੀ ਬੀਅਰ ਵਿੱਚੋਂ ਵੀ ਹੋਰ ਨਸ਼ਾ ਸਮਗਰੀ ਮਿਲ ਸਕਦੀ ਹੈ, ਹਨੀ ਬੇਅਰ ਹਾਊਸ ਬੀਅਰ ਨਾਲ ਪੁਲਿਸ ਨੇ ਕੰਬੂਚਾ ਦੇ ਕਈ ਪੈਲੇਟ ਵੀ ਜਬਤ ਕੀਤੇ ਸਨ।
ਪੁਲਿਸ ਦਾ ਅਜੇ ਵੀ ਇਸ ਬੀਅਰ ਸਬੰਧੀ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਮਾਰਕੀਟ ਵਿੱਚ ਇਹ ਬੀਅਰ ਕੀਤੇ ਮਿਲੇ ਤਾਂ ਉਸਨੂੰ ਨਾ ਪੀਤਾ ਜਾਏ, ਕਿਉਂਕਿ ਇਸ ਵਿੱਚ ਮਿਲੇ ਨਸ਼ੇ ਕਾਰਨ ਇਸਨੂੰ ਪੀਣ ਵਾਲੇ ਇੱਕ ਨੌਜਵਾਨ ਆਇਡਨ ਸਗਾਲਾ ਦੀ ਮੌਤ ਹੋ ਚੁੱਕੀ ਹੈ। ਆਇਡਨ ਦਾ ਇਸ ਨਸ਼ਾ ਤਸਕਰੀ ਮਾਮਲੇ ਵਿੱਚ ਕੁਝ ਵੀ ਲੈਣਾ-ਦੇਣਾ ਨਹੀਂ ਸੀ।
ਜੇ ਤੁਹਾਨੂੰ ਵੀ ਇਸ ਕੰਪਨੀ ਦੀ ਬੀਅਰ ਦਿਖੇ ਤਾਂ ਪੁਲਿਸ ਨੂੰ 105 ਨੰਬਰ ‘ਤੇ ਕਾਲ ਕਰਕੇ ref number 230310/6793 ਇਸ ਕੇਸ ਸਬੰਧੀ ਜਾਣਕਾਰੀ ਦਿਓ।