International News

ਨਸਲੀ ਦੁਰਵਿਹਾਰ ਕਾਰਨ ਆਸਟ੍ਰੇਲੀਆ ਦੇ ਟਾਪ ABC ਜਰਨਲਿਸਟ ਸਟੇਨ ਗ੍ਰਾਂਟ ਨੇ ਛੱਡਿਆ ਆਪਣਾ ਸ਼ੋਅ

ਆਸਟ੍ਰੇਲੀਆ ਦੇ ਚੋਟੀ ਦੇ ਪੱਤਰਕਾਰ ਨੇ ਨਸਲੀ ਦੁਰਵਿਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਸ਼ੋਅ ਛੱਡ ਦਿੱਤਾ ਹੈ। ਏਬੀਸੀ ਰਿਪੋਰਟਰ ਸਟੈਨ ਗ੍ਰਾਂਟ ਨੇ ਕਿਹਾ ਕਿ ਨੈਸ਼ਨਲ ਬ੍ਰਾਡਕਾਸਟਰ ਨੇ ਨਸਲੀ ਸ਼ੋਸ਼ਣ ਨੂੰ ਲੈ ਕੇ ਟਵਿੱਟਰ ‘ਤੇ ਸ਼ਿਕਾਇਤ ਦਰਜ ਕਰਵਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਸਟੈਨ ਗ੍ਰਾਂਟ ਨੇ ਕਿੰਗ ਚਾਰਲਸ III ਦੀ ਤਾਜਪੋਸ਼ੀ ਦੀ ਏਬੀਸੀ ਕਵਰੇਜ ਦੌਰਾਨ ਸਵਦੇਸ਼ੀ ਆਸਟ੍ਰੇਲੀਅਨਾਂ ‘ਤੇ ਬ੍ਰਿਟੇਨ ਦੇ ਬਸਤੀਵਾਦੀ ਜ਼ੁਲਮ ਦਾ ਮੁੱਦਾ ਉਠਾਇਆ ਸੀ। ਇਸ ਬਾਰੇ ਉਨ੍ਹਾਂ ਕਿਹਾ ਕਿ ਮੀਡੀਆ ਨੇ ਆਪਣੀ ਕਵਰੇਜ ਨੂੰ ਝੂਠ ਅਤੇ ਸ਼ਬਦਾਂ ਨੂੰ ਤੋੜ ਮਰੋੜ ਕੇ ਅਤੇ ਨਫ਼ਰਤ ਨਾਲ ਭਰੇ ਰੂਪ ਵਿੱਚ ਪੇਸ਼ ਕੀਤਾ।

ਮੀਡੀਆ ਨੇ ਪੇਸ਼ ਕੀਤਾ ਇਕਪਾਸੜ ਬਿਆਨ

ਇਕਪਾਸੜ ਬਿਆਨ ਪੇਸ਼ ਕਰਨ ਲਈ ਕੁਝ ਰੂੜੀਵਾਦੀ ਮੀਡੀਆ ਵੱਲੋਂ ਸਟੈਨ ਗ੍ਰਾਂਟ ਦੀ ਭਾਰੀ ਆਲੋਚਨਾ ਕੀਤੀ ਗਈ ਸੀ। ਗ੍ਰਾਂਟ ਨੇ ਕਿਹਾ ਕਿ ਉਨ੍ਹਾਂ ਨੇ ਆਸਟ੍ਰੇਲੀਆ ਦੀ ਸਚਾਈ ਪੇਸ਼ ਕੀਤੀ ਸੀ ਤੇ ਦੱਸਿਆ ਹੈ ਕਿ ਸਵਦੇਸ਼ੀ ਲੋਕਾਂ ਵਿੱਚ ਅਜੇ ਵੀ ਕੈਦ ਤੇ ਗਰੀਬੀ ਦੀ ਸਭ ਤੋਂ ਵੱਧ ਦਰ ਹੈ।

ਸ਼ੋਅ ਛੱਡਣ ਦਾ ਐਲਾਨ ਕਰਨ ਦੇ ਨਾਲ ਹੀ ਗ੍ਰਾਂਟ ਨੇ ਲਿਖਿਆ ਕਿ ਏਬੀਸੀ ਦੇ ਪ੍ਰੋਡਿਊਸਰ ਨੇ ਮੈਨੂੰ ਮਹਿਮਾਨ ਦੇ ਤੌਰ ‘ਤੇ ਤਾਜਪੋਸ਼ੀ ਕਵਰੇਜ ‘ਚ ਸੱਦਾ ਦਿੱਤਾ ਸੀ। ਪਰ, ਮੇਰੇ ਬਾਰੇ ਝੂਠੇ ਬਿਆਨਾਂ ਨੂੰ ਲੈ ਕੇ ਕੋਈ ਵੀ ਜਨਤਕ ਸਮਰਥਨ ਵਿਚ ਨਹੀਂ ਆਇਆ। ਕਿਸੇ ਵੀ ਏਬੀਸੀ ਕਾਰਜਕਾਰੀ ਨੇ ਮੇਰੇ ਬਾਰੇ ਲਿਖੇ ਜਾਂ ਬੋਲੇ ​​ਗਏ ਝੂਠਾਂ ਦਾ ਜਨਤਕ ਤੌਰ ‘ਤੇ ਖੰਡਨ ਨਹੀਂ ਕੀਤਾ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੀਤਾ ਗ੍ਰਾਂਟ ਦਾ ਸਮਰਥਨ

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਟੈਨ ਗ੍ਰਾਂਟ ਨੂੰ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਬਿਨਾਂ ਗਾਲੀ-ਗਲੌਚ ਦੇ ਵੱਖੋ-ਵੱਖਰੇ ਵਿਚਾਰਾਂ ਲਈ ਸਤਿਕਾਰ ਕਰ ਸਕਦੇ ਹੋ। ਗ੍ਰਾਂਟ ਦੇ ਸਮਰਥਨ ਵਿਚ ਉਨ੍ਹਾਂ ਦੇ ਕਈ ਸਾਥੀ ਵੀ ਆਏ ਹਨ। ਸ਼ੋਅ ਛੱਡਣ ਤੋਂ ਬਾਅਦ ਗ੍ਰਾਂਟ ਨੇ ਕਿਹਾ ਕਿ ਨਸਲਵਾਦ ਇੱਕ ਅਪਰਾਧ ਅਤੇ ਹਿੰਸਾ ਹੈ ਅਤੇ ਮੈਂ ਇਸਨੂੰ ਕਈ ਵਾਰ ਸਹਿਣ ਕੀਤਾ ਹੈ।

Video