International News

ਚੀਨ ਦੇ ਦਬਾਅ ਕਾਰਨ WHO ਨੇ ਲਿਆ ਵੱਡਾ ਫੈਸਲਾ, ਤਾਇਵਾਨ ਨੂੰ ਸਾਲਾਨਾ ਮੀਟਿੰਗ ਤੋਂ ਦਿਖਾਇਆ ਬਾਹਰ ਦਾ ਰਸਤਾ

ਚੀਨ ਦੇ ਵਿਰੋਧ ਕਾਰਨ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਰ ਤਾਈਵਾਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। WHO ਨੇ ਤਾਈਵਾਨ ਨੂੰ ਜਿਨੇਵਾ ਵਿੱਚ ਹੋਣ ਵਾਲੀ ਸਾਲਾਨਾ ਮੀਟਿੰਗ ਵਿੱਚ ਸੱਦਾ ਨਾ ਦੇਣ ਦਾ ਫੈਸਲਾ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਾਲਾਨਾ ਬੈਠਕ 21 ਤੋਂ 30 ਮਈ ਤੱਕ ਜਿਨੇਵਾ ‘ਚ ਹੋਵੇਗੀ, ਜਿਸ ‘ਚ ਤਾਈਵਾਨ ਮੌਜੂਦ ਨਹੀਂ ਹੋਵੇਗਾ।

ਦਰਅਸਲ, ਚੀਨ ਅਤੇ ਪਾਕਿਸਤਾਨ ਨੇ ਮੈਂਬਰਾਂ ਨੂੰ ਵਿਸ਼ਵ ਸਿਹਤ ਸੰਗਠਨ ਦੇ ਇਸ ਪ੍ਰੋਗਰਾਮ ਵਿੱਚ ਤਾਇਵਾਨ ਨੂੰ ਸ਼ਾਮਲ ਨਾ ਕਰਨ ਦੀ ਅਪੀਲ ਕੀਤੀ ਸੀ। ਜਦੋਂ ਕਿ ਇਸਵਾਤੀਨੀ ਅਤੇ ਮਾਰਸ਼ਲ ਆਈਲੈਂਡਜ਼ ਨੇ ਇਸ ਦੇ ਹੱਕ ਵਿੱਚ ਗੱਲ ਕੀਤੀ। ਚੀਨ… ਤਾਈਵਾਨ ‘ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਕੋਈ ਵੱਖਰਾ ਦੇਸ਼ ਨਹੀਂ ਹੈ ਪਰ ਬੀਜਿੰਗ ਦੁਆਰਾ ਸ਼ਾਸਨ ਕੀਤੇ “ਚੀਨ” ਦਾ ਹਿੱਸਾ ਹੈ।

ਚੀਨ ਦਾ ਇਹ ਵੀ ਜ਼ੋਰ ਸੀ ਕਿ ਤਾਈਵਾਨ ਇੱਕ ਦੇਸ਼ ਨਹੀਂ ਹੈ। ਇਸ ਦੇ ਮੱਦੇਨਜ਼ਰ ਤਾਇਵਾਨ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਬਾਹਰ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਚੀਨ ਨੇ WHO ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਪੂਰੀ ਤਰ੍ਹਾਂ ਦਰਸਾਉਂਦਾ ਹੈ ਕਿ ਇੱਕ-ਚੀਨ ਸਿਧਾਂਤ ਲੋਕਾਂ ਦੀਆਂ ਇੱਛਾਵਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਸਮੇਂ ਦਾ ਰੁਝਾਨ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਚੁਣੌਤੀ ਨਹੀਂ ਦਿੱਤੀ ਜਾ ਸਕਦੀ।”

ਮੰਤਰਾਲੇ ਨੇ ਕਿਹਾ ਕਿ ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ, ਲਗਭਗ 100 ਦੇਸ਼ਾਂ ਨੇ ਇਕ-ਚੀਨ ਸਿਧਾਂਤ ਦੀ ਪਾਲਣਾ ਕੀਤੀ ਅਤੇ ਵਿਸ਼ਵ ਸਿਹਤ ਅਸੈਂਬਲੀ ਵਿਚ ਤਾਈਵਾਨ ਦੀ ਸ਼ਮੂਲੀਅਤ ਦਾ ਵਿਰੋਧ ਦਰਜ ਕਰਵਾਇਆ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ, “ਚੀਨ ਕੁਝ ਦੇਸ਼ਾਂ ਨੂੰ ਅਪੀਲ ਕਰਦਾ ਹੈ ਕਿ ਉਹ ਤਾਇਵਾਨ ਮੁੱਦੇ ਦੇ ਬਹਾਨੇ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕਰਨ। ‘ਤਾਈਵਾਨ’ ਦੀ ਵਰਤੋਂ ਚੀਨ ਨੂੰ ਕੰਟਰੋਲ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ।”

Video