Global News India News

ਮੂਸੇਵਾਲਾ ਜੋ 2 ਚੀਜਾਂ ਹਰ ਵਕਤ ਰੱਖਦਾ ਸੀ ਨਾਲ, ਪਰਿਵਾਰ ਨੂੰ ਮਿਲੀਆਂ ਵਾਪਸ

ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਉਸਦੀ ਥਾਰ ’ਚੋਂ ਸਮਾਨ ਬਰਾਮਦ ਹੋਇਆ ਸੀ, ਉਹ ਸਮਾਨ ਅੱਜ ਅਦਾਲਤ ’ਚ ਪੁਲਿਸ ਵਲੋਂ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਅਫ਼ਵਾਹਾਂ ਸਨ ਕਿ ਥਾਰ ’ਚੋਂ ਸਿੱਧੂ ਮੂਸੇਵਾਲਾ ਕੋਲ ਜੋ ਮੋਬਾਈਲ ਸਨ, ਉਨ੍ਹਾਂ ’ਚੋਂ ਗੈਂਗਸਟਰਾਂ ’ਤੇ ਲਿੰਕ ਸਾਹਮਣੇ ਆਉਣਗੇ। ਪਰ ਅੱਜ ਜਾਂਚ ਤੋਂ ਬਾਅਦ ਦੋ ਮੋਬਾਈਲ ਫ਼ੋਨ ਇੱਕ ਐਪਲ ਕੰਪਨੀ ਅਤੇ ਦੂਜਾ ਓਪੋ ਕੰਪਨੀ ਦਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਇਲਾਵਾ 45 ਬੋਰ ਦਾ ਪਿਸਤੌਲ ਵੀ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਬਾਈਲ ਫ਼ੋਨ ਨੂੰ ਅਮਰੀਕਾ ’ਚ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੌਕ ਖੁੱਲ੍ਹ ਨਹੀਂ ਸਕਿਆ ਸੀ।

Video