India News International News

Australia ਹੁਣ ਭਾਰਤ ਨੂੰ ਹਲਕੇ ‘ਚ ਨਹੀਂ ਲੈਂਦਾ, ਕੋਹਲੀ ਨੇ ਕਿਹਾ- ਟੈਸਟ ਟੀਮ ਦੇ ਰੂਪ ‘ਚ ਮਿਲਿਆ ਸਨਮਾਨ

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਟੈਸਟ ਟੀਮ ਨੇ ਆਸਟਰੇਲੀਆ ਨੂੰ ਉਸੇ ਦੀ ਧਰਤੀ ‘ਤੇ ਦੋ ਵਾਰ ਹਰਾ ਕੇ ਕਾਫੀ ਸਨਮਾਨ ਹਾਸਲ ਕੀਤਾ ਹੈ ਤੇ ਹੁਣ ਉਸ ਨੂੰ ਰਵਾਇਤੀ ਰੂਪ ‘ਚ ਹਲਕੇ ਨਹੀਂ ਲਿਆ ਜਾਂਦਾ। ਭਾਰਤ ਨੇ ਆਸਟਰੇਲੀਆ ਦੀ ਧਰਤੀ ‘ਤੇ 2018-19 ਤੇ 2020-21 ‘ਚ ਬਾਰਡਰ-ਗਾਵਸਕਰ ਟਰਾਫੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2-1 ਦੇ ਫਰਕ ਨਾਲ ਟੈਸਟ ਲੜੀ ਜਿੱਤੀ। ਕੋਹਲੀ ਨੇ ਕਿਹਾ,”ਸ਼ੁਰੂਆਤ ‘ਚ ਵਿਰੋਧਤਾ ਕਾਫੀ ਸਖਤ ਸੀ, ਮਾਹੌਲ ਵੀ ਕਾਫੀ ਤਣਾਅਪੂਰਨ ਸੀ ਪਰ ਜਦੋਂ ਅਸੀਂ ਆਸਟਰੇਲੀਆ ‘ਤੇ ਦੋ ਵਾਰ ਜਿੱਤ ਹਾਸਲ ਕੀਤੀ ਹੈ, ਵਿਰੋਧਤਾ ਸਨਮਾਨ ‘ਚ ਬਦਲ ਗਈ ਹੈ ਤੇ ਹੁਣ ਇਕ ਟੈਸਟ ਟੀਮ ਦੇ ਰੂਪ ਵਿਚ ਸਾਨੂੰ ਹਲਕੇ ‘ਚ ਨਹੀਂ ਲਿਆ ਜਾਂਦਾ।”

ਉਸ ਨੇ ਕਿਹਾ, “ਅਸੀਂ ਆਸਟ੍ਰੇਲੀਆ ਦੇ ਖਿਲਾਫ ਖੇਡਦੇ ਸਮੇਂ ਇਹ ਸਨਮਾਨ ਮਹਿਸੂਸ ਕਰ ਸਕਦੇ ਹਾਂ ਕਿ ‘ਉਨ੍ਹਾਂ ਨੇ ਸਾਨੂੰ ਘਰੇਲੂ ਮੈਦਾਨ ‘ਤੇ ਲਗਾਤਾਰ ਦੋ ਵਾਰ ਹਰਾਇਆ ਹੈ ਅਤੇ ਇਹ ਬਰਾਬਰੀ ਦੀ ਲੜਾਈ ਹੋਵੇਗੀ।” ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਬੁੱਧਵਾਰ ਤੋਂ ਓਵਲ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਕ੍ਰਿਸ਼ਮਈ ਭਾਰਤੀ ਬੱਲੇਬਾਜ਼ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਖਿਲਾਫ ਚੰਗਾ ਪ੍ਰਦਰਸ਼ਨ ਕਰਨ ਲਈ ਹਮੇਸ਼ਾ ਪ੍ਰੇਰਿਤ ਰਹਿੰਦਾ ਹੈ ਕਿਉਂਕਿ ਉਹ ਆਪਣੇ ਵਿਰੋਧੀ ਨੂੰ ਘੱਟ ਹੀ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦੇ ਹਨ।

Video