Global News India News Local News

ਮਨਿਸਟਰੀ ਫਾਰ ਚਿਲਡਰਨ ਨਾਲ $2 ਮਿਲੀਅਨ ਦੀ ਧੋਖਾਧੜੀ ਦੇ ਦੋਸ਼ਾਂ ‘ਚ ਫਸਿਆ ਭਾਰਤੀ ਜੋੜਾ

ਭਾਰਤੀ ਮੂਲ ਦੇ ਜੋੜੇ ਨੇਹਾ ਸ਼ਰਮਾ ਤੇ ਉਸਦੇ ਪਤੀ ਅਮਨਦੀਪ ਸ਼ਰਮਾ ‘ਤੇ ਓਰੇਂਗਾ ਤਾਮਾਕੀ (Ministry for Children) ਨਾਲ $2 ਮਿਲੀਅਨ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ

ਨੇਹਾ ਸ਼ਰਮਾ ‘ਤੇ ਨਕਲੀ ਦਸਤਾਵੇਜਾਂ ਰਾਂਹੀ ਮਹਿਕਮੇ ਵਿੱਚ ‘ਪ੍ਰਾਪਰਟੀ ਫਸੀਲਟੀਜ਼ ਮੈਨੇਜਰ’ ਦੀ ਨੌਕਰੀ ਹਾਸਿਲ ਕਰਨ ਦੇ ਦੋਸ਼ ਵੀ ਹਨ।

ਨੇਹਾ ਸ਼ਰਮਾ ‘ਤੇ ਨਕਲੀ ਦਸਤਾਵੇਜਾਂ ਰਾਂਹੀ ਮਹਿਕਮੇ ਵਿੱਚ ‘ਪ੍ਰਾਪਰਟੀ ਫਸੀਲਟੀਜ਼ ਮੈਨੇਜਰ’ ਦੀ ਨੌਕਰੀ ਹਾਸਿਲ ਕਰਨ ਦੇ ਦੋਸ਼ ਵੀ ਹਨ। $791,500 ਦਾ ਹਵਾਲਾ ਕਰਨ ਦੇ ਦੋਸ਼ ਲਾਏ ਗਏ ਹਨ। ਭੇਜਿਆ ਗਿਆ ਪੈਸਾ ਭਾਰਤੀ ਸਰਕਾਰ ਰਾਂਹੀ ਵਾਪਿਸ ਨਿਊਜੀਲੈਂਡ ਮੰਗਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਅਤੇ ਨਾਲ ਹੀ ਜੋੜੇ ਦੀ ਨਿਊਜੀਲੈਂਡ ਸਥਿਤ ਪ੍ਰਾਪਰਟੀਆਂ ‘ਤੇ ਕਮਿਸ਼ਨਰ ਆਫ ਪੁਲਿਸ ਦੀ ਮੰਗ ‘ਤੇ ਹਾਈ ਕੋਰਟ ਨੇ ਰੀਸਟਰੇਨਿੰਗ ਆਰਡਰ ਵੀ ਜਾਰੀ ਕੀਤੇ ਹਨ।

ਪਤੀ ਅਮਨਦੀਪ ਦੀ ਪੇਸ਼ੀ ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਬੀਤੇ ਦਿਨੀਂ ਹੋਈ ਹੈ, ਜਿੱਥੇ ਸਖਤ ਹਿਦਾਇਤਾਂ ‘ਤੇ ਉਸਨੂੰ ਜਮਾਨਤ ਦਿੱਤੀ ਗਈ ਹੈ ਤੇ ਉਸਦੇ ਸਾਰੇ ਟਰੈਵਲ ਡਾਕੂਮੈਂਟ ਸਰੰਡਰ ਕਰਵਾਏ ਗਏ ਹਨ। ਪਤਨੀ ਨੇਹਾ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਹਨ, ਪਰ ਇਹ ਵਾਰੰਟ ਮਾਮਲੇ ਦੀ ਅਗਲੀ ਸੁਣਵਾਈ ਜੋ ਕਿ 26 ਜੁਲਾਈ ਨੂੰ ਹੋਣੀ ਹੈ, ਤੱਦ ਤੱਕ ਅਦਾਲਤ ਵਿੱਚ ਹੀ ਪਏ ਰਹਿਣਗੇ।

Video