ਹੁਸ਼ਿਆਰਪੁਰ ਦੇ ਜੰਮੇ 19 ਸਾਲਾਂ ਸਿੱਖ ਨੌਜਵਾਨ ਨੇ ਅਮਰੀਕਾ ਦੀ ਧਰਤੀ ‘ਤੇ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਦਸੂਹਾ ਦੇ ਪਿੰਡ ਉੱਚੀ ਬੱਸੀ ਦਾ ਸਿਮਰਨਜੀਤ ਸਿੰਘ ਅਮਰੀਕੀ ਫੌਜ ‘ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਉੱਚੀ ਬੱਸੀ ਪਹੁੰਚਿਆ। ਪਰਿਵਾਰ ਦੇ ਨਾਲ-ਨਾਲ ਪਿੰਡ ਵਾਲਿਆਂ ਨੇ ਢੋਲ ‘ਤੇ ਭੰਗੜੇ ਪਾ ਕੇ ਉਸਦਾ ਜ਼ਬਰਦਸਤ ਸਵਾਗਤ ਕੀਤਾ।

ਮੀਡੀਆ ਨਾਲ ਗੱਲ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸਦੇ ਪਿਤਾ ਇੰਡੀਅਨ ਆਰਮੀ ‘ਚ ਨੌਕਰੀ ਕਰਦੇ ਸਨ, ਜਿਸ ਕਾਰਨ ਉਸ ਦੇ ਦਿਲ ‘ਚ ਵੀ ਵਰਦੀ ਪਾਉਣ ਦਾ ਸ਼ੌਂਕ ਸੀ, ਜੋ ਉਸਨੇ ਅਮਰੀਕਾ ਜਾ ਕੇ ਪੂਰਾ ਕੀਤਾ। ਇੰਨ੍ਹਾਂ ਹੀ ਨਹੀਂ ਸਿਮਰਨ ਨੇ ਇਹ ਵੀ ਦੱਸਿਆ ਕਿ ਉਹ ਬਾਕੀ ਲੋਕਾਂ ਨਾਲੋਂ ਕੁੱਝ ਵੱਖਰਾ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ।