Global News India News Weather

ਘੱਗਰ ਦਰਿਆ ਦੀ ਹੁਣ ਸੰਗਰੂਰ ਵੱਲ ਮਾਰ, ਪਾਤੜਾਂ-ਖਨੌਰੀ ਦਿੱਲੀ ਨੈਸ਼ਨਲ ਹਾਈਵੇ ਬੰਦ

ਪੰਜਾਬ ਵਿਚ ਹੁਣ ਘੱਗਰ ਤੇ ਸਤਲੁਜ ਦੇ ਪਾਣੀ ਨੇ ਸਰਹੱਦੀ ਪੱਟੀ ਅਤੇ ਸੰਗਰੂਰ ਜ਼ਿਲ੍ਹੇ ਨੂੰ ਲਪੇਟ ਵਿਚ ਲੈ ਲਿਆ ਹੈ। ਦੋਵੇਂ ਦਰਿਆਵਾਂ ਦੇ ਪਾਣੀਆਂ ਨਾਲ ਤਬਾਹੀ ਰੁਕ ਨਹੀਂ ਰਹੀ ਹੈ। ਸੰਗਰੂਰ, ਪਾਤੜਾਂ ਖਨੌਰੀ ਦਿੱਲੀ ਨੈਸ਼ਨਲ ਹਾਈਵੇ ਪਾਣੀ ਨਾਲ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਖਨੌਰੀ ਨੇੜੇ ਨੈਸ਼ਨਲ ਹਾਈਵੇ ਪਾਣੀ ਨਾਲ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਘੱਗਰ ਵਿਚ ਪਾਣੀ ਘਟਿਆ ਹੈ ਪਰ ਦੋ ਦਿਨ ਪਹਿਲਾਂ ਚੱਲਿਆ ਪਾਣੀ ਮੂਨਕ-ਖਨੌਰੀ ਪੁੱਜ ਗਿਆ ਹੈ ਜਿਸ ਕਾਰਨ ਮਕਰੋੜ, ਮੰਡਵੀ ਅਤੇ ਫੂਲਦ ਪਿੰਡਾਂ ਲਾਗੇ ਘੱਗਰ ਵਿਚ ਪਾੜ ਪੈ ਗਿਆ ਹੈ। ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ।

ਘੱਗਰ ਨੇੜਲੇ ਖੇਤ ਪਾਣੀ ਵਿਚ ਜਲ-ਥਲ ਹੋ ਗਏ ਹਨ। ਪਟਿਆਲਾ ਜ਼ਿਲ੍ਹੇ ਵਿਚ ਹਰਿਆਣਾ ਤੋਂ ਆਉਂਦੀ ਟਾਂਗਰੀ ਨਦੀ ਵੀ ਦੋ-ਤਿੰਨ ਥਾਵਾਂ ਤੋਂ ਟੁੱਟ ਗਈ ਹੈ।

ਮੌਸਮ ਵਿਭਾਗ ਨੇ ਆਉਂਦੇ ਤਿੰਨ-ਚਾਰ ਦਿਨ ਰਾਹਤ ਭਰੇ ਦੱਸੇ ਹਨ ਪ੍ਰੰਤੂ 16 ਜੁਲਾਈ ਤੱਕ ਕੁੱਝ ਥਾਵਾਂ ’ਤੇ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕੋਟਕਪੂਰਾ ਵਿਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਮਾਛੀਵਾੜਾ ਦੀ ਇੰਦਰਾ ਕਾਲੋਨੀ ਵਿਚ ਵੀ ਇੱਕ ਵਿਅਕਤੀ ਦੀ ਮੌਤ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਹੋਈ ਹੈ ਜੋ ਮੀਂਹ ਦੇ ਪਾਣੀ ਵਿਚ ਆਇਆ ਸੀ।

Video