ਸੰਸਾਰ ਪ੍ਰਸਿੱਧ ਭਾਖੜਾ ਡੈਮ ਵਿਚ ਐਤਵਾਰ ਨੂੰ ਪਾਣੀ ਦਾ ਪੱਧਰ 1660.70 ਫੁੱਟ ’ਤੇ ਪਹੁੰਚ ਗਿਆ ਹੈ। ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿਚ ਐਤਵਾਰ ਨੂੰ ਸਵੇਰੇ 6 ਵਜੇ ਪਾਣੀ ਦੀ ਆਮਦ 63884 ਕਿਊਸਿਕ ਫੁੱਟ ਦਰਜ ਕੀਤੀ ਗਈ।
ਭਾਖੜਾ ਡੈਮ ਤੋਂ 41535 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਹਾਈਡਲ ਨਹਿਰ ਤੋਂ 12350 ਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ 10150 ਕਿਉਸਿਕ ਪਾਣੀ ਛੱਡਿਆ ਗਿਆ।
ਇਸ ਤੋਂ ਇਲਾਵਾ ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੇ ਫੱਲਡ ਗੇਟਾ ਦਾ ਲੈਵਲ 1645 ਫੁੱਟ ਹੈ , ਜਦਕਿ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 20 ਫੁੱਟ ਹੇਠਾਂ ਹੈ।