ਕੇਂਦਰੀ ਟੇਲੀਕੌਮ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਹੋਣ ਦੇ ਦਸ ਮਹੀਨਿਆਂ ਦੇ ਅੰਦਰ 3 ਲੱਖ ਤੋਂ ਵੱਧ ਮੋਬਾਈਲ ਸਾਈਟਾਂ ਸ਼ੁਰੂ ਹੋ ਚੁੱਕੀਆਂ ਹਨ। ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ਕੂ ‘ਤੇ ਦੱਸਿਆ ਕਿ 5ਜੀ ਸਾਈਟਾਂ ਦੇਸ਼ ਦੇ 714 ਜ਼ਿਲਿਆਂ ‘ਚ ਫੈਲੀਆਂ ਹੋਈਆਂ ਹਨ।
ਉਨ੍ਹਾਂ ਨੇ ਕਿਹਾ ਕਿ “ਦੁਨੀਆ ਦਾ ਸਭ ਤੋਂ ਤੇਜ਼ 5G ਰੋਲਆਊਟ ਜਾਰੀ ਹੈ। ਹੁਣ ਤਕ 714 ਜ਼ਿਲ੍ਹਿਆਂ ਵਿੱਚ ਤਿੰਨ ਲੱਖ ਤੋਂ ਵੱਧ 5ਜੀ ਸਾਈਟਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ।

Jio ਤੇ Airtel ਨੇ ਸ਼ੁਰੂ ਕੀਤੀ 5G ਸੇਵਾ
ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਨੇ ਹੁਣ ਤੱਕ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ। ਅਧਿਕਾਰਤ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਹੋਣ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਇੱਕ ਲੱਖ ਸਾਈਟਾਂ, ਅੱਠ ਮਹੀਨਿਆਂ ਵਿੱਚ 2 ਲੱਖ ਸਾਈਟਾਂ ਅਤੇ 10 ਮਹੀਨਿਆਂ ਵਿੱਚ ਤਿੰਨ ਲੱਖ ਸਾਈਟਾਂ ਸਥਾਪਤ ਕੀਤੀਆਂ ਗਈਆਂ।
5G ਸੇਵਾਵਾਂ ਕਿੱਥੇ ਉਪਲਬਧ ਹਨ?
ਫਿਲਹਾਲ ਦੇਸ਼ ‘ਚ ਸਿਰਫ ਏਅਰਟੈੱਲ ਤੇ ਜੀਓ ਹੀ 5ਜੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਦੋਵਾਂ ਕੰਪਨੀਆਂ ਨੇ ਰਾਜਧਾਨੀ ਸਮੇਤ ਮੁੰਬਈ, ਵਾਰਾਣਸੀ, ਕੋਲਕਾਤਾ, ਬੇਂਗਲੁਰੂ, ਹੈਦਰਾਬਾਦ, ਨਾਥਦੁਆਰਾ, ਚੇਨਈ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਪੁਣੇ, ਵਿਸ਼ਾਖਾਪਟਨਮ, ਗੁੰਟੂਰ, ਤਿਰੁਮਾਲਾ, ਵਿਜੇਵਾੜਾ, ਲਖਨਊ ਸਮੇਤ ਦੇਸ਼ ਦੇ 714 ਜ਼ਿਲ੍ਹਿਆਂ ਵਿੱਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਹਨ।