Global News India News

PM Modi Speech: ‘ਵਿਰੋਧੀ ਨੋ-ਬਾਲ ‘ਤੇ ਨੋ-ਬਾਲ ਕਰ ਰਹੇ ਨੇ ਅਤੇ ਇੱਥੇ ਸੈਂਕੜਾ ਹੋ ਰਿਹੈ ਮੈਂ ਤਾਂ….’

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਨਸੂਨ ਸੈਸ਼ਨ ਦੇ ਆਖ਼ਰੀ ਹਫ਼ਤੇ ਲੋਕ ਸਭਾ ਵਿੱਚ ਵਿਰੋਧੀ ਗੱਠਜੋੜ ਭਾਰਤ ਦੇ ਅਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਦੇ ਆਖ਼ਰੀ ਦਿਨ (10 ਅਗਸਤ) ਨੂੰ ਦੋਸ਼ਾਂ ਦਾ ਜਵਾਬ ਦਿੱਤਾ। 

ਆਪਣੇ ਭਾਸ਼ਣ ਦੌਰਾਨ ਪੀਐਮ ਮੋਦੀ ਨੇ ਵਿਰੋਧੀ ਪਾਰਟੀਆਂ ‘ਤੇ ਚੁਟਕੀ ਲੈਂਦੇ ਹੋਏ ਕਿਹਾ, ‘ਸਪੀਕਰ ਜੀ, ਇਸ ਬਹਿਸ ਦਾ ਮਜ਼ਾ ਦੇਖੋ ਕਿ ਫੀਲਡਿੰਗ ਵਿਰੋਧੀ ਧਿਰ ਨੇ ਕਰਵਾਈ ਸੀ, ਪਰ ਚੌਕੇ-ਛੱਕੇ ਇੱਥੋਂ ਹੀ ਸ਼ੁਰੂ ਹੋ ਗਏ।’ ਵਿਰੋਧੀ ਧਿਰ ਅਵਿਸ਼ਵਾਸ ਪ੍ਰਸਤਾਵ ‘ਤੇ ਨੋ ਬਾਲ ‘ਤੇ ਨੋ ਬਾਲ ਕਰ ਰਹੀ ਹੈ। ਇੱਥੋਂ ਸੈਂਚੁਰੀ ਹੋ ਰਹੀ ਹੈ, ਓਥੋਂ ਕੋਈ ਗੇਂਦ ਨਹੀਂ ਹੋ ਰਹੀ।

ਦੱਸ ਦੇਈਏ ਕਿ ਮਣੀਪੁਰ ਹਿੰਸਾ ਦੇ ਮੁੱਦੇ ‘ਤੇ ਵਿਰੋਧੀ ਗਠਜੋੜ ਲਗਾਤਾਰ ਸੰਸਦ ‘ਚ ਪੀਐਮ ਮੋਦੀ ਦੇ ਬਿਆਨ ਦੀ ਮੰਗ ਕਰ ਰਿਹਾ ਸੀ। ਵਿਰੋਧੀ ਗਠਜੋੜ ਦਾ ਕਹਿਣਾ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਦਨ ਵਿੱਚ ਲਿਆਉਣ ਅਤੇ ਆਪਣੀ ਚੁੱਪ ਤੋੜਨ ਲਈ ਹੀ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਵਿਕਲਪ ਅਪਣਾਇਆ।

ਲੋਕ ਸਭਾ ‘ਚ ਮੰਗਲਵਾਰ (8 ਅਗਸਤ) ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਸ਼ੁਰੂ ਹੋਈ। ਬੁੱਧਵਾਰ (9 ਅਗਸਤ) ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੇਭਰੋਸਗੀ ਮਤੇ ‘ਤੇ ਚਰਚਾ ‘ਚ ਹਿੱਸਾ ਲਿਆ। ਉਨ੍ਹਾਂ ਨੇ ਮਣੀਪੁਰ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਸਨ।

Video