ਭਾਰਤ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਅੱਤਵਾਦੀ ਫੰਡਿੰਗ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੱਤਵਾਦੀ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਹੁਸੈਨ ਮਲਿਕ ਨੂੰ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਵਿੱਚ ਜਗ੍ਹਾ ਦਿੱਤੀ ਗਈ ਹੈ। ਨਿਗਰਾਨ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਵੀਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ, ਜਿਸ ਵਿੱਚ ਮੁਸ਼ਾਲ ਹੁਸੈਨ ਨੂੰ ਮਨੁੱਖੀ ਅਧਿਕਾਰਾਂ ਬਾਰੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਸਹਾਇਕ ਬਣਾਇਆ ਗਿਆ ਹੈ।
ਖ਼ਬਰਾਂ ਮੁਤਾਬਕ ਅੱਤਵਾਦੀ ਯਾਸੀਨ ਮਲਿਕ ਦੀ ਪਤਨੀ
ਫੁੱਲ-ਟਾਈਮ ਮੰਤਰੀ ਨਹੀਂ, ਪਰ ਉਹ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਹਾਇਕ ਵਜੋਂ ਕੰਮ ਕਰੇਗੀ। ਪਾਕਿਸਤਾਨ ਦੇ ਨਵੇਂ ਨਿਯੁਕਤ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਦੇ 19 ਮੈਂਬਰੀ ਮੰਤਰੀ ਮੰਡਲ ਨੂੰ ਵੀਰਵਾਰ ਨੂੰ ਰਾਸ਼ਟਰਪਤੀ ਆਰਿਫ ਅਲਵੀ ਨੇ ਸਹੁੰ ਚੁਕਾਈ।
ਕੌਣ ਹੈ ਯਾਸੀਨ ਮਲਿਕ, ਕਿਉਂ ਹੈ ਜੇਲ੍ਹ ਵਿੱਚ
ਵੱਖਵਾਦੀ ਯਾਸੀਨ ਮਲਿਕ ਨੂੰ ਪਿਛਲੇ ਸਾਲ 24 ਮਈ ਨੂੰ ਐਨਆਈਏ ਅਦਾਲਤ ਨੇ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਯਾਸੀਨ ਮਲਿਕ ਨੂੰ ਹੇਠਲੀ ਅਦਾਲਤ ਨੇ ਯੂਏਪੀਏ ਦੀ ਧਾਰਾ 121 ਅਤੇ ਧਾਰਾ 17 (ਅੱਤਵਾਦੀ ਫੰਡਿੰਗ) ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋ ਵੱਖ-ਵੱਖ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਇਲਾਵਾ ਯਾਸੀਨ ਮਲਿਕ 1990 ‘ਚ ਹਵਾਈ ਸੈਨਾ ਦੇ ਚਾਰ ਜਵਾਨਾਂ ਦੀ ਹੱਤਿਆ ਦਾ ਵੀ ਦੋਸ਼ੀ ਹੈ। ਯਾਸੀਨ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਧੀ ਰੂਬੀਆ ਸਈਦ ਨੂੰ ਵੀ ਅਗਵਾ ਕਰ ਲਿਆ ਸੀ।
ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਨੂੰ ਵਿਦੇਸ਼ ਮੰਤਰਾਲਾ ਮਿਲਿਆ ਹੈ।
ਕੇਂਦਰੀ ਬੈਂਕ ਦੇ ਸਾਬਕਾ ਮੁਖੀ ਸ਼ਮਸ਼ਾਦ ਅਖਤਰ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ।
ਸਰਫਰਾਜ਼ ਬੁਗਤੀ ਗ੍ਰਹਿ ਮੰਤਰਾਲਾ ਸੰਭਾਲਣਗੇ।
ਅਨਵਰ ਅਲੀ ਹੈਦਰ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣਗੇ।
ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲਾਂਗੀ ਨੂੰ ਸੂਚਨਾ ਮੰਤਰੀ ਬਣਾਇਆ ਗਿਆ ਹੈ।
ਖ਼ਲੀਲ ਜਾਰਜ ਘੱਟ ਗਿਣਤੀ ਮੰਤਰੀ ਹੋਣਗੇ ਜਦਕਿ ਉਦਯੋਗਪਤੀ ਗੌਹਰ ਏਜਾਜ਼ ਉਦਯੋਗ ਮੰਤਰੀ ਹੋਣਗੇ।
ਪਾਕਿਸਤਾਨ ਵਿੱਚ ਇਸ ਸਾਲ ਚੋਣਾਂ
ਸਭ ਤੋਂ ਮਾੜੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕਣ ਦੇ ਨਾਲ ਹੀ ਕਾਰਜਕਾਰੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਪੂਰੀ ਹੋ ਗਈ। ਪਾਕਿਸਤਾਨ ਵਿੱਚ ਆਮ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਨਿਗਰਾਨ ਸਰਕਾਰ ਦੀ ਹੋਵੇਗੀ। ਪਾਕਿਸਤਾਨ ਵਿੱਚ ਇਸ ਸਾਲ ਆਮ ਚੋਣਾਂ ਹੋਣੀਆਂ ਹਨ।