International News

ਇਜ਼ਰਾਈਲ ਨੇ ਸੀਰੀਆ ਨੂੰ ਬਣਾਇਆ ਨਿਸ਼ਾਨਾ, ਹਮਲੇ ਕਾਰਨ Aleppo ਅੰਤਰਰਾਸ਼ਟਰੀ ਹਵਾਈ ਅੱਡਾ ਕੀਤਾ ਬੰਦ

ਸੀਰੀਆ ਅਤੇ ਇਜ਼ਰਾਈਲ ਦੀ ਦੁਸ਼ਮਣੀ ਵਿਸ਼ਵ ਪ੍ਰਸਿੱਧ ਹੈ। ਦੋਵੇਂ ਦੇਸ਼ ਨਿੱਤ ਇੱਕ ਦੂਜੇ ‘ਤੇ ਹਮਲੇ ਕਰਦੇ ਰਹਿੰਦੇ ਹਨ। ਇਜ਼ਰਾਈਲ ਨੇ ਇੱਕ ਵਾਰ ਫਿਰ ਸੀਰੀਆ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਵਾਰ ਸੀਰੀਆ ਨੇ ਇਜ਼ਰਾਈਲ ਦੇ ਹਵਾਈ ਮਾਰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਲੇਪੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲਾ ਕੀਤਾ ਹੈ। ਇਸ ਹਮਲੇ ‘ਚ ਅਲੇਪੋ ਅੰਤਰਰਾਸ਼ਟਰੀ ਹਵਾਈ ਅੱਡਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਹਮਲੇ ਕਾਰਨ ਹਵਾਈ ਅੱਡੇ ਦੀ ਸੇਵਾ ਬੰਦ ਕਰ ਦਿੱਤੀ ਗਈ ਹੈ।

ਹਮਲੇ ਦੀ ਜਾਣਕਾਰੀ ਦਿੰਦੇ ਹੋਏ ਸੀਰੀਆ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਇਲੀ ਹਵਾਈ ‘ਹਮਲੇ’ ਨੇ ਅਲੇਪੋ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਹੈ।

ਇਸ ਦੌਰਾਨ, ਇੱਕ ਫੌਜੀ ਸੂਤਰ ਨੇ ਕਿਹਾ, “ਇਸਰਾਈਲੀ ਦੁਸ਼ਮਣ ਨੇ ਅਲੇਪੋ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਇੱਕ ਹਵਾਈ ਹਮਲਾ ਕੀਤਾ। ਹਮਲੇ ਨੇ ਹਵਾਈ ਅੱਡੇ ਦੇ ਰਨਵੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਇਸਨੂੰ ਸੇਵਾ ਤੋਂ ਬਾਹਰ ਕਰ ਦਿੱਤਾ।”

ਇਜ਼ਰਾਈਲੀ ਫੌਜ ਨੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ।

Video