India News

Reliance AGM 2023 : Jio Smart Homes Services ਤੋਂ Jio Bharat ਫੋਨ ਤਕ, ਤਕਨਾਲੋਜੀ ਦੇ ਖੇਤਰ ‘ਚ ਹੋਏ ਇਹ ਵੱਡੇ ਐਲਾਨ

Reliance AGM 2023: ਲਾਇਨਜ਼ ਇੰਡਸਟਰੀਜ਼ ਲਿਮਟਿਡ (RIL) ਦੀ 46ਵੀਂ ਸਾਲਾਨਾ ਜਨਰਲ ਮੀਟਿੰਗ ‘ਚ ਕੁਝ ਪ੍ਰਮੁੱਖ ਤਕਨੀਕੀ ਐਲਾਨ ਦੇਖਣ ਨੂੰ ਮਿਲੇ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਨੂੰ ‘ਨਿਊ ਰਿਲਾਇੰਸ’ ਕਿਹਾ ਜੋ ਕਿ ਵਿਲੱਖਣ ਸਮਰੱਥਾਵਾਂ ਵਾਲੀ ਨਵੀਂ ਯੁੱਗ ਦੀ ਤਕਨਾਲੋਜੀ ਨਾਲ ਚੱਲਣ ਵਾਲੀ ਕੰਪਨੀ ਹੈ। ਰਿਲਾਇੰਸ AGM 2023 ‘ਚ, Jio True5G ਤੋਂ ਲੈ ਕੇ Jio ਸਮਾਰਟ ਹੋਮ ਸੇਵਾਵਾਂ ਤਕ ਪ੍ਰਮੁੱਖ ਐਲਾਨ ਹੋਏ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ..

ਜੀਓ ਸਮਾਰਟ ਹੋਮ ਸਰਵਿਸਿਜ਼(Jio Smart Home Services)

  • ਕੰਪਨੀ ਅਨੁਸਾਰ, ਜੀਓ ਸਮਾਰਟ ਹੋਮ ਸਰਵਿਸਿਜ਼ ਸਾਡੇ ਘਰਾਂ ਦੇ ਅਨੁਭਵ ਤੇ ਪ੍ਰਬੰਧਨ ਨੂੰ ਮੁੜ ਪਰਿਭਾਸ਼ਿਤ ਕਰੇਗੀ। ਇਹ ਤਕਨੀਕਾਂ ਮਜ਼ਬੂਤ ​​ਤੇ ਵਿਆਪਕ ਘਰੇਲੂ ਬ੍ਰਾਡਬੈਂਡ ਸੇਵਾਵਾਂ ‘ਤੇ ਆਧਾਰਿਤ ਹਨ।
  • ਰਿਲਾਇੰਸ ਜਿਓ ਦੀ ਯੋਜਨਾ 20 ਕਰੋੜ ਤੋਂ ਵੱਧ ਘਰਾਂ ਨੂੰ Jio Airfiber ਨੈੱਟਵਰਕ ਨਾਲ ਜੋੜਨ ਦੀ ਹੈ।
  • ਕੰਪਨੀ ਨੇ ਦਾਅਵਾ ਕੀਤਾ ਕਿ Jio Fiber ਅਤੇ Jio AirFiber ਦੇ ਜ਼ਰੀਏ ਰਿਲਾਇੰਸ ਜਿਓ ਦਾ ਬਦਲਾਅ ਦੁਨੀਆ ਵਿੱਚ ਸਭ ਤੋਂ ਤੇਜ਼ ਹੈ।

ਜੀਓ ਭਾਰਤ (Jio Bharat )

  • ਆਪਣੇ ‘2ਜੀ ਮੁਕਤ ਭਾਰਤ’ ਵਿਜ਼ਨ ਦੇ ਮਾਰਗ ‘ਤੇ ਚੱਲਦੇ ਹੋਏ, ਰਿਲਾਇੰਸ ਨੇ ਜੀਓ ਭਾਰਤ ਫੋਨ ਦਾ ਐਲਾਨ ਕੀਤਾ ਹੈ ਜੋ ਡਿਜੀਟਲ ਸਮਾਵੇਸ਼ ਦੀ ਮੁੜ-ਕਲਪਨਾ ਕਰਦਾ ਹੈ।
  • Jio Bharat ਇਕ 4G ਸਮਰਥਿਤ ਫ਼ੋਨ ਹੈ ਜਿਸ ਵਿੱਚ JioCinema, JioSavan ਤੇ JioTV ਦੀ ਮਦਦ ਨਾਲ ਸਟ੍ਰੀਮਿੰਗ ਸਮੱਗਰੀ ਤਕ ਅਸੈੱਸ ਹੈ।
  • ਕੰਪਨੀ ਨੇ ਕਿਹਾ ਕਿ ਜੀਓ ਭਾਰਤ UPI ਪੇਮੈਂਟ ਨੂੰ ਵੀ ਸਪੋਰਟ ਕਰਦਾ ਹੈ।
  • ਜੀਓ ਭਾਰਤ ਫੋਨ ਪਲਾਨ 123 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ, ਮੁਫਤ ਅਸੀਮਤ ਕਾਲਿੰਗ ਅਤੇ 14GB ਡੇਟਾ ਦੀ ਪੇਸ਼ਕਸ਼ ਕਰਦੇ ਹਨ।

Video