ਬੀਤੇ ਕੁਛ ਦਿਨਾ ਤੋਂ ਏਮ੍ਪ੍ਲਾਇਰ ਐਕਰੀਡੇਟਡ ਸ਼੍ਰੇਣੀ ਵਾਲੇ 10 ਪ੍ਰਵਾਸੀ ਕਰਮਚਾਰੀਆਂ ਨੂੰ ਸਰਹੱਦ ‘ਤੇ ਰੋਕ ਕੇ ਵਾਪਸ ਮੋੜ ਦਿੱਤਾ ਗਿਆ ਹੈ, ਅਤੇ ਲਗਭਗ 200 ਹੋਰਾਂ ਨੂੰ ਨਿਊਜ਼ੀਲੈਂਡ ਦੀ ਯਾਤਰਾ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ ।
ਇਸ ਮਾਮਲੇ ਵਿਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਲਿਟਲ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਹੈ ਕੇ ਇਸ ਸ਼੍ਰੇਣੀ ਦੇ ਤਹਿਤ ਉਨ੍ਹਾ 5 ਤੋਂ 6 ਏਮ੍ਪ੍ਲਾਇਰਸ ਦੀ ਛਾਣਬੀਣ ਕਿੱਤੀ ਜਾ ਰਹੀ ਹੈ, ਜਿਹਨਾਂ ਨੇ ਇਸ ਸ਼੍ਰੇਣੀ ਦੇ ਤਹਿਤ ਕਰਮਚਾਰੀਆਂ ਲਈ ਕਰੀਬ 400 ਵੀਜੇ ਜਾਰੀ ਕਰਵਾਏ ਹਨ ।
ਭਾਵੇਂ ਇਨ੍ਹਾਂ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਵਿਚ ਨਾ ਕੰਮ ਮਿਲਣ ਦਾ ਕਾਰਨ ਦੱਸਦਿਆਂ ਬਾਰਡਰ ਤੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ ਜਾਂ ਇਸ ਸ਼੍ਰੇਣੀ ਨਾਲ ਜੁੜੇ ਵੀਜਾ ਵਾਲੇ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਨਾ ਆਉਣ ਦੇ ਨਿਰਦੇਸ਼ ਹੋਏ ਹਨ ਪਰ ਉਨ੍ਹਾਂ ਦੇ ਲੱਖਾਂ ਰੁਪਏ ਦੀ ਹੋਏ ਨੁਕਸਾਨ ਦਾ ਫਿਲਹਾਲ ਕੋਈ ਵੀ ਵਾਲੀ-ਵਾਰਿਸ ਨਹੀਂ ਬਣ ਰਿਹਾ ਹੈ ।