ਦਿੱਲੀ ਕਾਂਗਰਸ ਪ੍ਰਧਾਨ ਦੇ ਬਦਲਣ ਦੀ ਖ਼ਬਰ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਸਨ, ਵੀਰਵਾਰ ਨੂੰ ਉਹ ਸਹੀ ਸਾਬਤ ਹੋ ਗਈਆਂ। ਅੱਜ (31 ਅਗਸਤ) ਕਾਂਗਰਸ ਨੇ ਸੂਬਾ ਪ੍ਰਧਾਨ ਬਦਲਣ ਦਾ ਐਲਾਨ ਕਰ ਦਿੱਤਾ ਹੈ। ਹੁਣ ਅਰਵਿੰਦਰ ਸਿੰਘ ਲਵਲੀ ਦਿੱਲੀ ਕਾਂਗਰਸ ਦੇ ਪ੍ਰਧਾਨ ਹੋਣਗੇ
ਅਰਵਿੰਦਰ ਸਿੰਘ ਲਵਲੀ ਅਨਿਲ ਚੌਧਰੀ ਦੀ ਥਾਂ ਲੈਣਗੇ। ਲਵਲੀ ਸ਼ੀਲਾ ਦੀਕਸ਼ਿਤ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
ਨਵੇਂ ਪ੍ਰਧਾਨ ਦੀ ਨਿਯੁਕਤੀ ਕਾਫੀ ਸਮੇਂ ਤੋਂ ਟਾਲ ਦਿੱਤੀ ਗਈ ਸੀ
ਜ਼ਿਕਰਯੋਗ ਹੈ ਹੈ ਕਿ ਸਾਬਕਾ ਸੂਬਾ ਪ੍ਰਧਾਨ ਅਨਿਲ ਚੌਧਰੀ ਨੂੰ ਕਦੇ ਵੀ ਪਾਰਟੀ ਵਿੱਚ ਸਵੀਕਾਰ ਨਹੀਂ ਕੀਤਾ ਗਿਆ। ਸ਼ੁਰੂ ਤੋਂ ਹੀ ਉਨ੍ਹਾਂ ਦਾ ਵਿਰੋਧ ਹੁੰਦਾ ਰਿਹਾ ਹੈ ਪਰ ਐੱਮਸੀਡੀ ਚੋਣਾਂ ‘ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਉਨ੍ਹਾਂ ਦਾ ਜਾਣਾ ਲਗਪਗ ਤੈਅ ਹੋ ਗਿਆ ਸੀ।
ਸੂਤਰਾਂ ਮੁਤਾਬਕ ਚੌਧਰੀ ਦਾ ਅਸਤੀਫਾ ਪਹਿਲਾਂ ਹੀ ਹੋ ਚੁੱਕਾ ਸੀ ਪਰ ਪਹਿਲਾਂ ‘ਭਾਰਤ ਜੋੜੋ ਯਾਤਰਾ’ ਅਤੇ ਫਿਰ ਕਰਨਾਟਕ ਚੋਣਾਂ ਕਾਰਨ ਨਵੇਂ ਪ੍ਰਧਾਨ ਬਾਰੇ ਫੈਸਲਾ ਲਟਕਦਾ ਰਿਹਾ।