ਥਾਣਾ ਡਵੀਜ਼ਨ ਨੰਬਰ-1 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਭਰਾਵਾਂ ‘ਚੋਂ ਇਕ ਜਸ਼ਨਦੀਪ ਸਿੰਘ ਦੀ ਲਾਸ਼ ਮਿਲ ਗਈ ਹੈ। ਹਾਲਾਂਕਿ ਦੇਰ ਰਾਤ ਤੱਕ ਲਾਸ਼ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਸੀ ਪਰ ਜ਼ਿਲ੍ਹਾ ਕਪੂਰਥਲਾ ‘ਚ ਪੈਂਦੇ ਦਰਿਆ ਬਿਆਸ ਦੇ ਕੰਢੇ ਮੰਡ ਖੇਤਰ ਦੇ ਪਿੰਡ ਧੂੰਦਾਂ, ਤਲਵੰਡੀ ਚੌਧਰੀਆਂ ਤੋਂ ਮਿਲੀ ਲਾਸ਼ ਦੀਆਂ ਨਿਸ਼ਾਨੀਆਂ ਜਸ਼ਨਦੀਪ ਨਾਲ ਜੁੜੀਆਂ ਹਨ। ਲਾਸ਼ ਦੀ ਸ਼ਨਾਖਤ ਲਈ ਮਿ੍ਤਕ ਦੇ ਦੋਸਤ ਮੌਕੇ ‘ਤੇ ਗਏ ਸਨ ਪਰ ਪੁਲਿਸ ਜਸ਼ਨਦੀਪ ਸਿੰਘ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨੂੰ ਸ਼ਨਾਖਤ ਲਈ ਬੁਲਾਇਆ। ਲਾਸ਼ ਦੇ ਹੱਥ ‘ਚ ਪਾਏ ਕੜੇ ਤੇ ਜੁੱਤੀਆਂ ਦੇ ਆਧਾਰ ‘ਤੇ ਦੋਸਤਾਂ ਨੇ ਲਾਸ਼ ਜਸ਼ਨਦੀਪ ਦੀ ਹੋਣ ਬਾਰੇ ਕਿਹਾ। ਬਿਆਸ ‘ਚ ਪਾਣੀ ਜ਼ਿਆਦਾ ਹੋਣ ਕਾਰਨ ਲਾਸ਼ ਨੂੰ ਕੱਢਣ ਲਈ ਪੁਲਿਸ ਦੇਰ ਰਾਤ ਤਕ ਜੱਦੋ-ਜਹਿਦ ਕਰਦੀ ਰਹੀ। ਪੀੜਤ ਪਰਿਵਾਰ ਦੇ ਨਜ਼ਦੀਕੀ ਐਡਵੋਕੇਟ ਸਰਬਜੀਤ ਸਿੰਘ ਨੇ ਦੱਸਿਆ ਕਿ ਹਨੇਰਾ ਹੋਣ ਕਾਰਨ ਜਸ਼ਨਦੀਪ ਦੇ ਇਕ ਦੋਸਤ ਨਾਲ ਪੁਲਿਸ ਮੁਲਾਜ਼ਮ ਗਏ ਹਨ। ਹੁਣ ਲਾਸ਼ ਕੱਢਣ ਲਈ ਵਿਸ਼ੇਸ਼ ਕਿਸ਼ਤੀ ਦਾ ਪ੍ਰਬੰਧ ਕੀਤਾ ਗਿਆ ਹੈ। ਲਾਸ਼ ਨੂੰ ਕੱਢ ਕੇ ਸੁਲਤਾਨਪੁਰ ਲੋਧੀ ਸਰਕਾਰੀ ਹਸਪਤਾਲ ਰੱਖਿਆ ਜਾਵੇਗਾ।
ਪਤੀ-ਪਤਨੀ ਦੇ ਘਰੇਲੂ ਝਗੜੇ ਦੇ ਮਾਮਲੇ ‘ਚ ਜਸ਼ਨਦੀਪ ਥਾਣਾ ਡਵੀਜ਼ਨ ਨੰਬਰ-1 ‘ਚ 14 ਤੋਂ 16 ਅਗਸਤ ਤਕ ਗਿਆ ਸੀ। ਥਾਣਾ ਮੁਖੀ ਵੱਲੋਂ ਮਹਿਲਾ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾ ਕੇ ਉਸ ਨੂੰ ਹਵਾਲਾਤ ‘ਚ ਬੰਦ ਕਰ ਦਿੱਤਾ ਗਿਆ ਸੀ। ਰਾਤ ਜੇਲ੍ਹ ‘ਚ ਰਹਿਣ ਉਪਰੰਤ ਅਗਲੇ ਦਿਨ ਉਸ ਨੇ ਸਾਰੀ ਗੱਲ ਆਪਣੇ ਭਰਾ ਨੂੰ ਦੱਸੀ। ਗੱਲ ਸੁਣਦਿਆਂ ਸਾਰ ਹੀ ਭਰਾ ਮਾਨਵਜੀਤ ਨੇ ਨਮੋਸ਼ੀ ਮਹਿਸੂਸ ਕਰਦਿਆਂ ਬਿਆਸ ਦਰਿਆ ‘ਚ ਛਾਲ ਮਾਰੀ ਸੀ। ਜਸ਼ਨਦੀਪ ਨੇ ਵੀ ਉਸ ਪਿੱਛੇ ਦਰਿਆ ‘ਚ ਛਾਲ ਮਾਰ ਦਿੱਤੀ। ਜਦੋਂ ਦੋਵੇਂ ਭਰਾਵਾਂ ਨੇ ਦਰਿਆ ‘ਚ ਛਾਲ ਮਾਰੀ ਸੀ ਤਾਂ ਬਿਆਸ ‘ਚ ਹੜ੍ਹ ਆਇਆ ਹੋਇਆ ਸੀ। ਦਰਿਆ ‘ਚ ਛਾਲ ਮਾਰਨ ਤੋਂ ਬਾਅਦ ਲਾਪਤਾ ਹੋਏ ਿਢੱਲੋਂ ਭਰਾਵਾਂ ਦੀ ਭਾਲ ਕਰਨ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਥਾਣਾ ਮੁਖੀ ਨਵਦੀਪ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ। ਪੁਲਿਸ ਅਧਿਕਾਰੀਆਂ ਵੱਲੋਂ ਨਵਦੀਪ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਲੱਭਣ ਲਈ ਕੋਈ ਕਾਰਵਾਈ ਕੀਤੀ ਤੇ ਪਰਿਵਾਰ ਆਪ ਹੀ ਲਾਸ਼ਾਂ ਲੱਭਣ ਦਾ ਯਤਨ ਕਰਦਾ ਰਿਹਾ। ਹਾਲਾਂਕਿ ਇੰਸਪੈਕਟਰ ਨਵਦੀਪ ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਹਿਲਾ ਸਿਪਾਹੀ ਦੀ ਸ਼ਿਕਾਇਤ ‘ਤੇ ਪੁੱਛਗਿੱਛ ਕਰ ਰਹੇ ਸਨ।
ਕੜੇ ਤੇ ਜੁੱਤੀਆਂ ਨਾਲ ਹੋਈ ਪਛਾਣ
ਜਸ਼ਨਦੀਪ ਦੀ ਲਾਸ਼ ਬਿਆਸ ਦਰਿਆ ਦੇ ਵਹਾਅ ਨਾਲ ਖੇਤਾਂ ‘ਚ ਪਹੁੰਚ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਕਿਸਾਨ ਸ਼ਨਿਚਰਵਾਰ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ ਤੇ ਜਦੋਂ ਉਹ ਆਪਣੇ ਖੇਤ ਦੇ ਕੰਿਢਆਂ ਨੂੰ ਠੀਕ ਕਰ ਰਿਹਾ ਸੀ ਤਾਂ ਉਸ ਨੂੰ ਇਕ ਹੱਥ ‘ਚ ਪਾਇਆ ਕੜਾ ਨਜ਼ਰ ਆਇਆ। ਇਸ ਦੌਰਾਨ ਜਦੋਂ ਉਸ ਨੇ ਕਹੀ ਨਾਲ ਘਾਹ ਨੂੰ ਹਟਾਇਆ ਤਾਂ ਉਸ ਦੇ ਪੈਰਾਂ ‘ਚ ਪਾਈ ਜੁੱਤੀ ਵੀ ਨਜ਼ਰ ਆਈ। ਕਿਸਾਨ ਨੇ ਹੋਰ ਲੋਕਾਂ ਨੂੰ ਲਾਸ਼ ਦਿਖਾਈ ਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਪਿੰਡ ਵਾਸੀਆਂ ਨੇ ਲਾਸ਼ ਸਬੰਧੀ ਸਬੰਧਤ ਪੁਲਿਸ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਹੈ। ਜਸ਼ਨਦੀਪ ਦੇ ਦੋਸਤਾਂ ਮੁਤਾਬਕ ਵੀਡੀਓ ‘ਚ ਜਿਸ ਤਰ੍ਹਾਂ ਦਾ ਹੁਲੀਆ ਨਜ਼ਰ ਆਇਆ, ਉਹ ਜਸ਼ਨਦੀਪ ਨਾਲ ਮਿਲਦਾ ਸੀ। ਕਪੂਰਥਲਾ ਪੁਲਿਸ ਨੇ ਲਾਸ਼ ਦੀ ਪਛਾਣ ਲਈ ਜਸ਼ਨਦੀਪ ਦੇ ਪਿਤਾ ਜਤਿੰਦਰਪਾਲ ਸਿੰਘ ਿਢੱਲੋਂ ਨੂੰ ਬੁਲਾਇਆ। ਪਰਿਵਾਰਕ ਮੈਂਬਰ ਲਾਸ਼ ਨੂੰ ਦੇਖਣ ਲਈ ਰਵਾਨਾ ਹੋ ਗਏ।
ਢਿੱਲੋਂ ਭਰਾਵਾਂ ਦੇ ਹੱਕ ‘ਚ ਅਕਾਲੀ ਦਲ ਨੇ ਕਢਿਆ ਕੈਂਡਲ ਮਾਰਚ
ਸੀਟੀਪੀ)-39
ਜਲੰਧਰ : ਥਾਣਾ ਡਵੀਜ਼ਨ ਨੰਬਰ-1 ਦੇ ਥਾਣਾ ਮੁਖੀ ਨਵਦੀਪ ਸਿੰਘ ਤੋਂ ਤੰਗ ਆ ਕੇ ਬਿਆਸ ਦਰਿਆ ‘ਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਲਈ ਸ਼ਨਿਚਰਵਾਰ ਸ਼ੋ੍ਮਣੀ ਅਕਾਲੀ ਦਲ ਵੱਲੋਂ ਕੈਂਡਲ ਮਾਰਚ ਕੱਿਢਆ ਗਿਆ। ਇਹ ਕੈਂਡਲ ਮਾਰਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ‘ਚ ਦੇਸ਼ ਭਗਤ ਯਾਦਗਾਰ ਹਾਲ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ ਤਕ ਕਢਿਆ ਗਿਆ। ਅਕਾਲੀ ਆਗੂਆਂ ਨੇ ਥਾਣਾ ਡਵੀਜ਼ਨ ਨੰ. 1 ਦੇ ਮੁਖੀ ਨਵਦੀਪ ਸਿੰਘ ਵੱਲੋਂ ਦਸਤਾਰ ਲਾਹੁਣ, ਬੇਅਦਬੀ ਕਰਨ ਤੇ ਕੁੱਟਮਾਰ ਕਰਨ ਦੋਸ਼ ਹੇਠ ਥਾਣਾ ਮੁਖੀ ‘ਤੇ ਧਾਰਾ 302 ਤੇ 295-ਏ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾਕ੍ਰਮ ‘ਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਿਸ ਨੂੰ ਜਗਾਉਣ ਲਈ ਰੋਸ ਵਜੋਂ ਵਿਸ਼ਾਲ ਕੈਂਡਲ ਮਾਰਚ ਕੱਿਢਆ ਗਿਆ। ਇਸ ਮੌਕੇ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ, ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ, ਸੁਖਜੀਤ ਸਿੰਘ ਸਕਾਰ ਪ੍ਰਧਾਨ ਨਵਾਂ ਸ਼ਹਿਰ, ਰਣਜੀਤ ਸਿੰਘ ਰਾਣਾ, ਹਰਿੰਦਰ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਰਾਜਪਾਲ, ਰਾਜਵੰਤ ਸਿੰਘ ਸੁੱਖਾ, ਸੁਰੇਸ਼ ਸਹਿਗਲ ਸਾਬਕਾ ਮੇਅਰ, ਸੁਰਜੀਤ ਸਿੰਘ ਨੀਲਾ ਮਹਿਲ, ਦਵਿੰਦਰ ਸਿੰਘ ਬੜਿੰਗ, ਗੁਰਪ੍ਰਰੀਤ ਸਿੰਘ ਰਾਜਾ, ਰਬਿੰਦਰ ਸਿੰਘ ਸਵੀਟੀ, ਭਜਨ ਲਾਲ ਚੌਪੜਾ, ਗਗਨਦੀਪ ਸਿੰਘ ਜੱਗੀ, ਚਰਨਜੀਤ ਸਿੰਘ ਮਿੰਟਾ,ਅੰਮਿ੍ਤਵੀਰ ਸਿੰਘ,ਸਤਿੰਦਰ ਸਿੰਘ ਪੀਤਾ, ਗੁਰਬਚਨ ਸਿੰਘ ਕਥੂਰੀਆ, ਸੁਰਜੀਤ ਸਿੰਘ ਲਾਇਲ, ਅਮਰਵੀਰ ਸਿੰਘ, ਫੁੰਮਣ ਸਿੰਘ, ਪਲਵਿੰਦਰ ਸਿੰਘ ਬੱਬਲੂ, ਸੰਦੀਪ ਸਿੰਘ, ਠੇਕੇਦਾਰ ਰਘੁਵੀਰ ਸਿੰਘ, ਅਰਜਨ ਸਿੰਘ ਤੇ ਪਲਵਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ।