ਹਾਲ ਹੀ ਭਾਰਤ ਦੇ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਨਾਲ ਇਤਿਹਾਸ ਰਚਿਆ। ਹੁਣ ਜਾਪਾਨ ਵੀ ਭਾਰਤ ਦੀ ਰਾਹ ‘ਤੇ ਚੱਲ ਪਿਆ ਹੈ। ਜਾਪਾਨ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਸਵੇਰੇ ਆਪਣੇ ਚੰਦਰਮਾ ਲੈਂਡਰ ਨੂੰ ਲਿਜਾਣ ਵਾਲੇ ਰਾਕੇਟ H-IIA ਨੂੰ ਲਾਂਚ ਕਰ ਦਿੱਤਾ ਹੈ। ਮੌਸਮ ਖਰਾਬ ਹੋਣ ਕਾਰਨ ਪਿਛਲੇ ਮਹੀਨੇ ਇਸ ਲਾਂਚ ਨੂੰ ਇੱਕ ਹਫ਼ਤੇ ਵਿੱਚ ਤਿੰਨ ਵਾਰ ਮੁਲਤਵੀ ਕਰਨਾ ਪਿਆ ਸੀ। ਆਖਿਰਕਾਰ ਅੱਜ ਜਾਪਾਨ ਨੂੰ ਇਸ ਲਾਂਚ ਵਿੱਚ ਸਫਲਤਾ ਮਿਲੀ। ਜਾਪਾਨ ਨੇ ਰਾਕੇਟ ਲਾਂਚ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ।
ਨਿਊਜ਼ ਏਜੰਸੀ ਮੁਤਾਬਕ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਨੇ ਕਿਹਾ ਕਿ ਰਾਕੇਟ ਦੇ ਦੱਖਣੀ ਜਾਪਾਨ ਦੇ ਤਨੇਗਾਸ਼ਿਮਾ ਪੁਲਾੜ ਕੇਂਦਰ ਤੋਂ ਉਡਾਣ ਭਰੀ। ਜਾਪਾਨ ਕਾਫ਼ੀ ਸਮੇਂ ਤੋਂ ਆਪਣੇ ਮੂਨ ਮਿਸ਼ਨ ‘ਤੇ ਕੰਮ ਕਰ ਰਿਹਾ ਹੈ। ਜਾਪਾਨ ਦੇ ਮੂਨ ਮਿਸ਼ਨ ਵਿੱਚ ਕਈ ਚੀਜ਼ਾਂ ਸ਼ਾਮਿਲ ਹਨ। ਇਸ ਮਿਸ਼ਨ ਦੇ ਤਹਿਤ ਚੰਦਰਮਾ ‘ਤੇ ਜਾਂਚ ਕਰਨ ਦੇ ਲਈ ਸਮਾਰਟ ਲੈਂਡਰ (SLIM) ਨੂੰ ਉਤਾਰਨਾ ਹੈ। ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਇਸਨੂੰ ‘ਐਚ2ਏ ਰਾਕੇਟ ਦੇ ਜ਼ਰੀਏ ਚੰਦਰਮਾ ‘ਤੇ ਭੇਜ ਰਹੀ ਹੈ।
ਦੱਸ ਦੇਈਏ ਕਿ ਜਾਪਾਨ ਦੇ ਐੱਸਐੱਲਆਈਐੱਮ ਪਰਿਯੋਜਨਾ ਨੂੰ ਮੂਨ ਸਨਾਈਪਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਹਾਈ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਹਾਈ ਤਕਨਾਲੋਜੀ ਦੇ ਕੈਮਰੇ ਲੱਗੇ ਹਨ, ਜੋ ਚੰਦਰਮਾ ਨੂੰ ਸਮਝਣ ਦੇ ਲਈ ਕੰਮ ਕਰੇਗਾ। SLIM ਦੀ ਚੰਦਰਮਾ ਲੈਂਡਿੰਗ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਨਿਰਧਾਰਿਤ ਹੈ।