Local News

ਨਿਊਜ਼ੀਲੈਂਡ ਰਹਿੰਦੇ ਸਿੱਖ ਰੈਪਰ ਨੇ ਧਮਕੀਆਂ ਮਿਲਣ ਦੇ ਲਾਏ ਦੋਸ਼, ਜਾਣੋ ਕੀ ਹੈ ਮਾਮਲਾ

ਨਿਊਜ਼ੀਲੈਂਡ ਵਿਚ ਪੜ੍ਹਾਈ ਕਰਨ ਗਿਆ ਰੈਪਰ ਵਾਪਸ ਭਾਰਤ ਨਹੀਂ ਪਰਤਣਾ ਚਾਹੁੰਦਾ,

ਉਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਉਸ ਦੀ ਜਾਨ ਨੂੰ ਖ਼ਤਰਾ ਹੈ। ਸਥਾਨਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਸ ਰੈਪਰ ਦੇ ਟਿਕਟਾਕ ’ਤੇ 40 ਹਜ਼ਾਰ ਫਾਲੋਅਰਜ਼ ਸਨ।

ਸਿੱਖ ਰੈਪਰ ਨੇ ਕਿਹਾ ਹੈ ਕਿ ਉਸ ਨੇ ਕਿਸਾਨੀ ਸੰਘਰਸ਼ ਦੌਰਾਨ ਵੀ ਕਿਸਾਨਾਂ ਦੇ ਹੱਕ ਵਿਚ ਗੀਤ ਗਾ ਕੇ ਅਪਲੋਡ ਕੀਤੇ ਸਨ। ਉਸ ਨੂੰ ਭਾਰਤ ਵਿੱਚੋਂ ਧਮਕੀਆਂ ਮਿਲਦੀਆਂ ਰਹੀਆਂ ਹਨ। ਸਥਾਨਕ ਅਖ਼ਬਾਰ ਮੁਤਾਬਕ ਇਸ ਰੈਪਰ ਨੇ ਸ਼ਰਨਾਰਥੀ ਦਾ ਦਰਜਾ ਲੈਣ ਲਈ ਅਪੀਲ ਕੀਤੀ ਸੀ ਤੇ ਧਮਕੀਆਂ ਮਿਲਣ ਪਿੱਛੇ ਇਕ ਗਾਣੇ ਦਾ ਹਵਾਲਾ ਦਿੱਤਾ ਸੀ।

ਹਾਲਾਂਕਿ ਟ੍ਰਿਬਿਊਨਲ ਨੇ ਹਾਲ ਦੀ ਘੜੀ ਉਸ਼ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਸ਼ਰਨਾਰਥੀ ਤੇ ਸਰਪ੍ਰਸਤੀ ਮਾਮਲਿਆਂ ਦੇ ਅਫ਼ਸਰ ਦੇ ਪਹਿਲਾਂ ਵਾਲੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਉਸ ਅਫ਼ਸਰ ਨੇ ਰੈਪਰ ਦੇ ਬਿਨੈ ਪੱਤਰ ਨੂੰ ਰੱਦ ਕਰ ਦਿੱਤਾ ਸੀ।

Video