
ਭਾਰਤ ਦਾ ਪਹਿਲਾ UPI ATM ਲਾਂਚ ਹੋ ਚੱਕਾ ਹੈ। ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ ਹੈ। ਇਸ ਸਹੂਲਤ ਦੀ ਮਦਦ ਨਾਲ ਹੁਣ ਤੁਸੀਂ ਬਿਨਾਂ ਕਿਸੇ ਡੈਬਿਟ ਜਾਂ ਏਟੀਐਮ ਕਾਰਡ ਦੇ UPI ਰਾਹੀਂ ATM ਤੋਂ ਪੈਸੇ ਕਢਵਾ ਸਕੋਗੇ।
ਭਾਰਤ ਦੇ ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਨ ਲਈ, UPI ATM ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਸਹਿਯੋਗ ਨਾਲ ਵ੍ਹਾਈਟ ਲੇਬਲ ATM (WLA) ਵਜੋਂ ਪੇਸ਼ ਕੀਤਾ ਗਿਆ ਹੈ। ਇਹ ਏਟੀਐਮ ਉਪਭੋਗਤਾਵਾਂ ਨੂੰ ਯੂਪੀਆਈ ਐਪ ਰਾਹੀਂ ਕਈ ਖਾਤਿਆਂ ਤੋਂ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ।
ਇਸ ਦਾ ਸੰਚਾਲਨ ਗੈਰ-ਬੈਂਕਿੰਗ ਸੰਸਥਾਵਾਂ ਵੱਲੋਂ ਕੀਤਾ ਜਾਵੇਗਾ। ਇਹ ਨਾ ਸਿਰਫ਼ ਇੱਕ ਤਜ਼ਰਬਾ ਦੇਵੇਗਾ, ਸਗੋਂ ਬੈਂਕਿੰਗ ਬੁਨਿਆਦੀ ਢਾਂਚੇ ਅਤੇ ਕਢਵਾਉਣ ਦੀ ਸੀਮਾ ਨੂੰ ਵੀ ਵਧਾਏਗਾ। ਇਸ ਤੋਂ ਇਲਾਵਾ UPI ATM ਨੂੰ ਵਿੱਤੀ ਧੋਖਾਧੜੀ ਜਿਵੇਂ ਕਿ ਕਾਰਡ ਸਕਿਮਿੰਗ ਨੂੰ ਰੋਕਣ ਲਈ ਇੱਕ ਪਾਜ਼ੀਟਿਵ ਤਰੀਕੇ ਵਜੋਂ ਦੇਖਿਆ ਜਾਂਦਾ ਹੈ।

ਮੁੰਬਈ ਦੇ ਗਲੋਬਲ ਫਿਨਟੇਕ ਫੈਸਟ ਵਿੱਚ ਰਵਿਸੁਤੰਜਨੀ ਕੁਮਾਰ ਵੱਲੋਂ ਇੱਕ ਵੀਡੀਓ ਡੈਮੋ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ UPI ATM ਨੂੰ ਇੱਕ ਟੱਚ ਪੈਨਲ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਸੱਜੇ ਪਾਸੇ UPI ਕਾਰਡਲੈੱਸ ਕੈਸ਼ ‘ਤੇ ਟੈਪ ਕਰਨ ਨਾਲ ਨਕਦ ਰਾਸ਼ੀ ਆਪਸ਼ਨ ਜਿਵੇਂ ਕਿ 100 ਰੁਪਏ, 500 ਰੁਪਏ, 1000 ਰੁਪਏ, 2000 ਰੁਪਏ, 5000 ਰੁਪਏ ਅਤੇ ਹੋਰ ਰਕਮਾਂ ਲਈ ਬਟਨ ਦੇ ਨਾਲ ਇੱਕ ਹੋਰ ਵਿੰਡੋ ਖੁੱਲ੍ਹਦੀ ਹੈ। ਇਸ ਨੂੰ ਚੁਣਨ ਤੋਂ ਬਾਅਦ ਸਕ੍ਰੀਨ ‘ਤੇ QR ਕੋਡ ਦਿਖਾਈ ਦਿੰਦਾ ਹੈ।