International News

Jaahnavi Kandula ਨੂੰ ਮਰਨ ਉਪਰੰਤ ਮਾਸਟਰ ਡਿਗਰੀ ਨਾਲ ਸਨਮਾਨਿਤ ਕਰੇਗੀ ਯੂਨੀਵਰਸਿਟੀ, ਪੁਲਿਸ ਦੀ ਕਾਰ ਨੇ ਮਾਰੀ ਸੀ ਟੱਕਰ

ਅਮਰੀਕਾ ‘ਚ ਭਾਰਤੀ ਮੂਲ ਦੀ ਲੜਕੀ ਜਾਹਨਵੀ ਕੰਡੁਲਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਾਂਚ ਏਜੰਸੀ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਦੌਰਾਨ ਉੱਤਰ ਪੂਰਬੀ ਯੂਨੀਵਰਸਿਟੀ ਦੇ ਚਾਂਸਲਰ ਨੇ ਐਲਾਨ ਕੀਤਾ ਹੈ ਕਿ ਭਾਰਤੀ ਵਿਦਿਆਰਥੀ ਜਾਹਨਵੀ ਕੰਡੁਲਾ ਨੂੰ ਮਰਨ ਉਪਰੰਤ ਮਾਸਟਰ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਚਾਂਸਲਰ ਨੇ ਉਮੀਦ ਜ਼ਾਹਰ ਕੀਤੀ ਕਿ ਚੱਲ ਰਹੀ ਜਾਂਚ ਤੋਂ ਯਕੀਨੀ ਤੌਰ ‘ਤੇ ਕੁਝ ਸਿੱਟੇ ਨਿਕਲਣਗੇ।

ਵਾਸ਼ਿੰਗਟਨ ਸੂਬੇ ਦੇ ਨਾਰਥ-ਈਸਟਰਨ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਕੰਡੁਲਾ

ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਕੰਡੁਲਾ ਨੂੰ ਪੈਦਲ ਚੱਲਣ ਵੇਲੇ ਕਰਾਸਿੰਗ ‘ਤੇ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਕੰਡੁਲਾ ਨੇ ਇਸ ਸਾਲ ਦਸੰਬਰ ‘ਚ ਉੱਤਰ-ਪੂਰਬੀ ਯੂਨੀਵਰਸਿਟੀ ਦੇ ਸੀਏਟਲ ਕੈਂਪਸ ਤੋਂ ਸੂਚਨਾ ਪ੍ਰਣਾਲੀਆਂ ‘ਚ ਮਾਸਟਰ ਡਿਗਰੀ ਦੇ ਨਾਲ ਗ੍ਰੈਜੂਏਟ ਹੋਣਾ ਸੀ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਜਦੋਂ ਕੰਡੁਲਾ ਸੜਕ ਪਾਰ ਕਰ ਰਹੀ ਸੀ ਤਾਂ ਅਧਿਕਾਰੀ ਕੇਵਿਨ ਡੇਵ ਨੇ ਉਸ ਨੂੰ ਪੁਲਿਸ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਨਸ਼ੇ ਦੀ ਓਵਰਡੋਜ਼ ਕਾਰਨ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ।

ਪੁਲਿਸ ਵਿਭਾਗ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਚਿਆ ਹੰਗਾਮਾ

ਸੀਏਟਲ ਪੁਲਿਸ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਬਾਡੀਕੈਮ ਫੁਟੇਜ ‘ਚ ਅਧਿਕਾਰੀ ਡੈਨੀਅਲ ਆਰਡਰ ਨੇ ਘਾਤਕ ਹਾਦਸੇ ਬਾਰੇ ਹੱਸਦੇ ਹੋਏ ਬਿਆਨ ਦਿੱਤਾ ਕਿ ਡੇਵ ਦੀ ਗਲਤੀ ਹੋ ਸਕਦੀ ਹੈ। ਵੀਡੀਓ ‘ਚ ਆਡਰਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਹਾਂ, ਬਸ $11,000 ਦਾ ਇੱਕ ਚੈੱਕ ਲਿਖੋ। ਵੈਸੇ ਵੀ, ਉਹ 23 ਸਾਲ ਦੀ ਸੀ ਤਾਂ ਉਸ ਮੁਤਾਬਕ ਇਹੀ ਕੀਮਤ ਹੋਵੇਗੀ।”

Video