India News

ਟਰਾਂਸਜੈਂਡਰ ਭਾਈਚਾਰੇ ਦੀਆਂ ਮੁਸ਼ਕਲਾਂ ਹੋਈਆਂ ਦੂਰ, ਇੱਥੇ ਖੁੱਲ੍ਹੀ ਦੇਸ਼ ਦੀ ਪਹਿਲੀ ਵਿਸ਼ੇਸ਼ ਓਪੀਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ ਟਰਾਂਸਜੈਂਡਰ ਭਾਈਚਾਰੇ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ। ਸਿਹਤ ਸੰਭਾਲ ਦੀ ਪਹੁੰਚ ਵੱਲ ਇੱਕ ਕਦਮ ਚੁੱਕਦੇ ਹੋਏ, ਦਿੱਲੀ ਦੇ ਰਾਮ ਮਨੋਹਰ ਲੋਹੀਆ (RML) ਹਸਪਤਾਲ ਨੇ ਅੱਜ ਭਾਰਤ ਦੇ ਪਹਿਲੇ ਟਰਾਂਸਜੈਂਡਰ ਆਊਟਪੇਸ਼ੈਂਟ ਵਿਭਾਗ (ਓਪੀਡੀ) ਦਾ ਉਦਘਾਟਨ ਕੀਤਾ।

ਉਦਘਾਟਨੀ ਸਮਾਰੋਹ ਦੀ ਅਗਵਾਈ ਆਰਐਮਐਲ ਹਸਪਤਾਲ ਦੇ ਡਾਇਰੈਕਟਰ ਪ੍ਰੋਫੈਸਰ ਡਾ.ਅਜੈ ਸ਼ੁਕਲਾ ਨੇ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅਜੇ ਸ਼ੁਕਲਾ ਨੇ ਟਰਾਂਸਜੈਂਡਰ ਭਾਈਚਾਰੇ ਨੂੰ ਬਰਾਬਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਹੱਤਵ ‘ਤੇ ਬਹੁਤ ਜ਼ੋਰ ਦਿੱਤਾ ਹੈ।

PM ਮੋਦੀ ਦੇ ਜਨਮ ਦਿਨ ਦੇ ਮੌਕੇ ‘ਤੇ ਸ਼ੁਰੂ ਹੋਈ ਵਿਸ਼ੇਸ਼ ਓ.ਪੀ.ਡੀ

ਡਾ: ਅਜੈ ਸ਼ੁਕਲਾ ਨੇ ਕਿਹਾ, ‘ਟਰਾਂਸਜੈਂਡਰ ਵਿਅਕਤੀਆਂ ਨੂੰ ਸਾਡੇ ਹਸਪਤਾਲ ਦੀਆਂ ਸੇਵਾਵਾਂ ਤਕ ਪਹੁੰਚ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਸੁਵਿਧਾ ਤੇ ਵਿਤਕਰੇ ਦੇ ਡਰ ਕਾਰਨ ਹਸਪਤਾਲ ਵਿੱਚ ਉਨ੍ਹਾਂ ਦੀ ਗਿਣਤੀ ਬਿਲਕੁਲ ਜ਼ੀਰੋ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ‘ਤੇ ਵਿਸ਼ੇਸ਼ ਓ.ਪੀ.ਡੀ. ਸ਼ੁਰੂ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਹਸਪਤਾਲ ਦੇ ਅੰਦਰ ਟਰਾਂਸਜੈਂਡਰ ਮਰੀਜ਼ਾਂ ਲਈ ਟਾਇਲਟ ਦੀ ਸਹੂਲਤ ਵੀ ਦਿੱਤੀ ਗਈ ਹੈ।ਇਸ ਟਾਇਲਟ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਟਰਾਂਸਜੈਂਡਰ ਲੋਕਾਂ ਨੂੰ ਆਰਾਮਦਾਇਕ ਮਹਿਸੂਸ ਹੋਵੇ ਅਤੇ ਹਸਪਤਾਲ ਆਉਣ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਅਸੀਂ ਇਸ ਪਹਿਲ ਤੋਂ ਬਹੁਤ ਖੁਸ਼ ਹਾਂ….

ਉਦਘਾਟਨ ਮੌਕੇ ਮੌਜੂਦ ਟਰਾਂਸਜੈਂਡਰ ਭਾਈਚਾਰੇ ਨੇ ਇਸ ਮੋਹਰੀ ਕਦਮ ਲਈ ਧੰਨਵਾਦ ਪ੍ਰਗਟਾਇਆ। ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ, ‘ਅਸੀਂ ਇਸ ਪਹਿਲ ਤੋਂ ਬਹੁਤ ਖੁਸ਼ ਹਾਂ। ਪਹਿਲਾਂ ਅਸੀਂ ਅਕਸਰ ਹਸਪਤਾਲ ਆਉਣ ਤੋਂ ਝਿਜਕਦੇ ਸੀ।

ਟਰਾਂਸਜੈਂਡਰ ਓਪੀਡੀ ਦਾ ਉਦਘਾਟਨ ਕਰਨ ਤੋਂ ਇਲਾਵਾ, ਆਰਐਮਐਲ ਹਸਪਤਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ‘ਤੇ ਖੂਨਦਾਨ ਕੈਂਪ ਵੀ ਲਗਾਇਆ। ਭਾਰਤ ਦੀ ਪਹਿਲੀ ਟਰਾਂਸਜੈਂਡਰ ਓਪੀਡੀ ਤੇ ਰੈਸਟਰੂਮ ਸੁਵਿਧਾਵਾਂ ਦੀ ਸਥਾਪਨਾ ਇਹ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਕਿ ਲਿੰਗ ਪਛਾਣ ਦੀ ਪਰਵਾਹ ਕੀਤੇ ਬਿਨਾਂ, ਸਿਹਤ ਸੰਭਾਲ ਸੇਵਾਵਾਂ ਸਾਰਿਆਂ ਲਈ ਪਹੁੰਚਯੋਗ ਹਨ। ਆਰਐਮਐਲ ਹਸਪਤਾਲ ਦੀ ਇਹ ਪਹਿਲਕਦਮੀ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਯਤਨਾਂ ਨੂੰ ਪ੍ਰੇਰਿਤ ਕਰੇਗੀ।

Video