India News

ਵਿਆਹ ਤੋਂ ਪਹਿਲਾਂ Parineeti Chopra ਤੇ Raghav Chadha ਵਿਚਾਲੇ ਹੋਵੇਗਾ ਕ੍ਰਿਕਟ ਮੈਚ, ਜਾਣੋ ਕੀ ਹੈ ਮਾਮਲਾ

ਸਿਰਫ਼ ਪੰਜ ਦਿਨਾਂ ਬਾਅਦ ਇਹ ਜੋੜਾ ਇੱਕ-ਦੂਜੇ ਦੇ ਜੀਵਨ ਸਾਥੀ ਬਣਨ ਜਾ ਰਿਹਾ ਹੈ। ਇਸ ਦੌਰਾਨ ਹੁਣ ਵਿਆਹ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ। ਖਬਰ ਹੈ ਕਿ ਵਿਆਹ ਤੋਂ ਪਹਿਲਾਂ ਕਈ ਮਜ਼ੇਦਾਰ ਗਤੀਵਿਧੀਆਂ ਹੋਣ ਵਾਲੀਆਂ ਹਨ। ਇਸ ‘ਚ ਸਭ ਤੋਂ ਪਹਿਲਾਂ ਜੋੜਿਆਂ ਵਿਚਾਲੇ ਕ੍ਰਿਕਟ ਮੈਚ ਹੋਵੇਗਾ।

ਪਰਿਣੀਤੀ-ਰਾਘਵ ਦਾ ਵਿਆਹ ਤੋਂ ਪਹਿਲਾਂ ਹੋਵੇਗਾ ਮੈਚ

24 ਸਤੰਬਰ ਨੂੰ ਇਹ ਜੋੜਾ ਰਾਜਸਥਾਨ ਦੇ ਉਦੈਪੁਰ ‘ਚ ਡੈਸਟੀਨੇਸ਼ਨ ਵੈਡਿੰਗ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਚੋਪੜਾ ਤੇ ਚੱਢਾ ਪਰਿਵਾਰ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਹੁਣ ਖਬਰ ਹੈ ਕਿ ਵਿਆਹ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਵਿਚਾਲੇ ਕ੍ਰਿਕਟ ਮੈਚ ਹੋਵੇਗਾ। ਜੋ ਕਿ ਦਿੱਲੀ ਵਿੱਚ ਖੇਡਿਆ ਜਾਵੇਗਾ ਤੇ ਇਹ ਮੈਚ ਚੋਪੜਾ ਬਨਾਮ ਚੱਢਾ ਪਰਿਵਾਰ ਵਿਚਕਾਰ ਹੋਵੇਗਾ। ਇਸ ਵਿੱਚ ਜੋੜਾ ਵੀ ਸ਼ਾਮਲ ਹੋਵੇਗਾ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਵਿਆਹ ਲਈ ਉਦੈਪੁਰ ਰਵਾਨਾ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਉਦੈਪੁਰ ਜਾਣ ਤੋਂ ਪਹਿਲਾਂ ਦੋਵਾਂ ਦੇ ਪਰਿਵਾਰ ਦਿੱਲੀ ‘ਚ ਮਿਲਣਗੇ। ਜਿੱਥੇ ਵਿਆਹ ਤੋਂ ਪਹਿਲਾਂ ਅਰਦਾਸ ਤੇ ਕੀਰਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਖ਼ਬਰ ਹੈ ਕਿ ਰਾਘਵ-ਪਰਿਣੀਤੀ ਵੀ ਆਪਣੇ ਦੋਸਤਾਂ ਨਾਲ ਇੱਕ ਗੇਟ-ਟੂਗੇਦਰ ਪਾਰਟੀ ਕਰਨਗੇ। ਵੈਸੇ, ਇਨ੍ਹੀਂ ਦਿਨੀਂ ਰਾਘਵ ਦੀ ਲਾੜੀ ਦਿੱਲੀ ਵਿੱਚ ਹੈ।

ਸਾਰੇ ਫੰਕਸ਼ਨ ਉਦੈਪੁਰ ਦੇ ਹੋਟਲ ਵਿੱਚ ਹੋਣਗੇ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੇ ਫੰਕਸ਼ਨ 22 ਸਤੰਬਰ ਨੂੰ ਉਦੈਪੁਰ ਦੇ ਇੱਕ ਹੋਟਲ ਵਿੱਚ ਸ਼ੁਰੂ ਹੋਣਗੇ। ਜਿਸ ਦੀ ਸਮਾਪਤੀ 24 ਸਤੰਬਰ ਨੂੰ ਹੋਵੇਗੀ। ਹਾਲ ਹੀ ‘ਚ ਇਸ ਜੋੜੇ ਦੇ ਵਿਆਹ ਦਾ ਕਾਰਡ ਵਾਇਰਲ ਹੋਇਆ ਸੀ, ਜਿਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਸੀ ਕਿ ਅਦਾਕਾਰਾ ਪਹਿਲਾਂ ਚੂੜਾ ਸੈਰੇਮਨੀ ਕਰੇਗੀ।

ਜਿਸ ਦੀ ਸ਼ੁਰੂਆਤ 23 ਸਤੰਬਰ ਨੂੰ ਸਵੇਰੇ 10:00 ਵਜੇ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ 23 ਸਤੰਬਰ ਨੂੰ ਸ਼ਾਮ 7:00 ਵਜੇ ਸੰਗੀਤ ਸਮਾਰੋਹ ਹੋਵੇਗਾ। ਵਿਆਹ 24 ਸਤੰਬਰ ਨੂੰ ਹੋਵੇਗਾ। ਜੈਮਾਲਾ ਦਾ ਸਮਾਂ ਦੁਪਹਿਰ 3:30 ਵਜੇ ਰੱਖਿਆ ਗਿਆ ਹੈ। ਇਸ ਲਈ ਇਹ ਜੋੜਾ ਸ਼ਾਮ 4:00 ਵਜੇ ਫੇਰੇ ਲਵੇਗਾ। ਅਭਿਨੇਤਰੀ ਦੀ ਵਿਦਾਈ 24 ਸਤੰਬਰ ਨੂੰ ਸ਼ਾਮ 6:30 ਵਜੇ ਹੋਵੇਗੀ ਅਤੇ ਉਸੇ ਦਿਨ ਰਾਤ 8:30 ਵਜੇ ਰਿਸੈਪਸ਼ਨ ਹੋਵੇਗਾ।

Video