International News

ਹੁਣ ਯੂਜ਼ਰਜ਼ ਫੇਸਬੁੱਕ ’ਤੇ ਬਣਾ ਸਕਣਗੇ ਚਾਰ ਹੋਰ ਨਿੱਜੀ ਪ੍ਰੋਫਾਈਲ, ਅਲੱਗ-ਅਲੱਗ ਦਿਲਚਸਪੀ ਤੇ ਲੋਕਾਂ ਲਈ ਬਣਾਏ ਜਾ ਸਕਣਗੇ ਪ੍ਰੋਫਾਈਲ

ਦਿੱਗਜ ਤਕਨੀਕੀ ਕੰਪਨੀ ਮੈਟਾ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਯੂਜ਼ਰਸ ਵਿਚਾਲੇ ਹੋਰ ਜ਼ਿਆਦਾ ਲੋਕਪਿ੍ਰਅ ਬਣਾਉਣ ਲਈ ਨਵਾਂ ਅਪਡੇਟ ਲੈ ਕੇ ਆਈ ਹੈ। ਹੁਣ ਫੇਸਬੁੱਕ ’ਤੇ ਯੂਜ਼ਰਸ ਮੁੱਖ ਖਾਤੇ ਨਾਲ ਜੁੜੇ ਕਈ ਨਿੱਜੀ ਪ੍ਰੋਫਾਈਲ ਰੱਖ ਸਕਣਗੇ। ਇਸ ਤਹਿਤ ਯੂਜ਼ਰਜ਼ ਨੂੰ ਪੇਸ਼ੇਵਰ ਤੇ ਨਿੱਜੀ ਮਕਸਦਾਂ ਲਈ ਅਲੱਗ-ਅਲੱਗ ਖਾਤੇ ਬਣਾਉਣ ਦੀ ਲੋੜ ਨਹੀਂ ਹੋਵੇਗੀ। ਨਵੀਂ ਸੁਵਿਧਾ ਦੇ ਸ਼ੁਰੂ ਹੋਣ ਨਾਲ ਮੁੱਖ ਖਾਤੇ ਤਹਿਤ ਹੀ ਅਲੱਗ-ਅਲੱਗ ਦਿਲਚਸਪੀਆਂ ਦੇ ਚਾਰ ਅਲੱਗ-ਅਲੱਗ ਪ੍ਰੋਫਾਈਲ ਰੱਖੇ ਜਾ ਸਕਦੇ ਹਨ। ਇਹ ਜਾਣਕਾਰੀ ਵੀਰਵਾਰ ਨੂੰ ਮੈਟਾ ਕੰਪਨੀ ਨੇ ਬਲਾਗਸਪਾਟ ’ਚ ਦਿੱਤੀ।

ਕੰਪਨੀ ਨੇ ਕਿਹਾ ਕਿ ਕਈ ਨਿੱਜੀ ਪ੍ਰੋਫਾਈਲ ਬਣਾਉਣ ਨਾਲ ਯੂਜ਼ਰਸ ਨੂੰ ਇਹ ਵਿਵਸਥਿਤ ਕਰਨ ’ਚ ਆਸਾਨੀ ਹੋਵੇਗੀ ਕਿ ਉਹ ਕਿਸ ਦੇ ਨਾਲ ਕੀ ਸ਼ੇਅਰ ਕਰ ਰਹੇ ਹਨ ਤੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਹਿੱਸਿਆਂ ’ਚ ਉਹ ਕੀ ਸਮੱਗਰੀ ਦੇਖਣਾ ਚਾਹੁੰਦੇ ਹਨ। ਉਦਾਹਰਣ ਵਜੋਂ ਯੂਜ਼ਰ ਇਕ ਪ੍ਰੋਫਾਈਲ ਪਸੰਦੀਦਾ ਖਾਣੇ ਦੇ ਨਾਲ ਰੱਖ ਸਕਦਾ ਹੈ ਤੇ ਦੂਜਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ। ਸਾਰੇ ਪ੍ਰੋਫਾਈਲਜ਼ ਨਾਲ ਯੂਜ਼ਰ ਅਲੱਗ-ਅਲੱਗ ਸਮੂਹ ਦੇ ਲੋਕਾਂ ਨਾਲ ਜੁੜ ਸਕਦਾ ਹੈ। ਯੂਜ਼ਰ ਨੂੰ ਹਰ ਪ੍ਰੋਫਾਈਲ ਸਬੰਧੀ ਸਮੱਗਰੀ ਦਾ ਸ਼ਾਨਦਾਰ ਫੀਡ ਮਿਲੇਗਾ ਤੇ ਯੂਜ਼ਰ ਆਸਾਨੀ ਨਾਲ ਬਿਨਾਂ ਲਾਗਇਨ ਕੀਤੇ ਇਕ ਪ੍ਰੋਫਾਈਲ ਤੋਂ ਦੂਜੇ ’ਤੇ ਜਾ ਸਕੇਗਾ। ਐਡੀਸ਼ਨਲ ਨਿੱਜੀ ਪ੍ਰੋਫਾਈਲ ਬਣਾਉਣ ਦਾ ਬਦਲ ਸਿਰਫ਼ ਯੋਗ ਬਾਲਗ ਖਾਤਿਆਂ ’ਚ ਹੀ ਮੌਜੂਦ ਹੋਵੇਗਾ। ਹਾਲਾਂਕਿ ਫੇਸਬੁੱਕ ਦੀਆਂ ਕੁਝ ਸਹੂਲਤਾਂ ਜਿਵੇਂ- ਡੇਟਿੰਗ, ਮਾਰਕੀਟਪਲੇਸ, ਪ੍ਰੋਫੈਸ਼ਨਲ ਮੋਡ ਤੇ ਭੁਗਤਾਨ ਵਾਧੂ ਨਿੱਜੀ ਪ੍ਰੋਫਾਈਲ ’ਚ ਨਹੀਂ ਮਿਲਣਗੀਆਂ।

Video