ਐਲਫ ਏਅਰੋਨੌਟਿਕਸ ਨਾਂ ਦੀ ਕੰਪਨੀ ਨੇ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਬਣਾਈ ਹੈ। ਦੁਨੀਆ ਦੀ ਪਹਿਲੀ ਫਲਾਇੰਗ ਕਾਰ ਨੂੰ ਸੋਮਵਾਰ ਨੂੰ ਡੇਟਰਾਇਟ ਆਟੋ ਸ਼ੋਅ ‘ਚ ਪੇਸ਼ ਕੀਤਾ ਗਿਆ। ਮਾਡਲ ਕਾਰ ਦਾ ਇਕ ਪ੍ਰੋਟੋਟਾਈਪ ਦੁਨੀਆ ਨੂੰ ਦਿਖਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਕਾਰ ਨੂੰ ਇਸ ਸਾਲ ਜੂਨ ‘ਚ ਕਾਨੂੰਨੀ ਮਨਜ਼ੂਰੀ ਮਿਲੀ ਸੀ। ਆਓ ਜਾਣਦੇ ਹਾਂ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਬਾਰੇ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 2 ਸੀਟਰ ਫਲਾਇੰਗ ਕਾਰ ਦੀ ਕੀਮਤ ਕਰੀਬ 2.46 ਕਰੋੜ ਰੁਪਏ ਹੋ ਸਕਦੀ ਹੈ। ਕੰਪਨੀ ਪ੍ਰੋਡਕਸ਼ਨ ਮਾਡਲ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਵਾਹਨ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਫੁਲੀ ਇਲੈਕਟ੍ਰਿਕ ਪਾਵਰਟ੍ਰੇਨ ਨਾਲ ਹੋਵੇਗੀ ਲੈਸ ?
ਇਹ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇਗੀ ਤੇ ਯੂਜ਼ਰਜ਼ ਇਸਨੂੰ 200 ਮੀਲ ਤਕ ਸੜਕਾਂ ‘ਤੇ ਚਲਾ ਸਕਦੇ ਹਨ। ਕਾਰ ਦੀ ਫਲਾਈਟ ਰੇਂਜ 110 ਮੀਲ ਹੋਵੇਗੀ। ਕਾਰ ਦੇ ਕੈਬਿਨ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਕਾਰ ਉੱਡਦੇ ਸਮੇਂ ਡਰਾਈਵਰ ਸਥਿਰ ਰਹੇਗਾ।
ਕੰਪਨੀ ਦਾ ਬਿਆਨ
ਕਾਰ ਕੰਪਨੀ ਦੇ ਸੰਸਥਾਪਕ ਤੇ ਸੀਈਓ ਜਿਮ ਡੂਖੋਵਨੀ ਨੇ ਆਟੋ ਸ਼ੋਅ ‘ਚ ਆਪਣੀ ਫਲਾਇੰਗ ਕਾਰ ਨੂੰ ਪੇਸ਼ ਕਰਦੇ ਹੋਏ ਸਾਂਝਾ ਕੀਤਾ ਕਿ ਫਿਲਹਾਲ ਅਸੀਂ ਇੱਥੇ ਕੰਸੈਪਟ ਮਾਡਲ ਪੇਸ਼ ਕਰ ਰਹੇ ਹਾਂ, ਇਸ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ। ਹਾਲਾਂਕਿ, ਸਾਡੇ ਪ੍ਰੋਡਕਸ਼ਨ ਮਾਡਲ ਕੰਸੈਪਟ ਦੀ ਤੁਲਨਾ ‘ਚ ਇੱਕ ਦੂਜੇ ਦੇ ਬਹੁਤ ਨੇੜੇ ਹੋਣਗੇ। ਦੁਖੋਵਨੀ ਨੇ ਦਾਅਵਾ ਕੀਤਾ ਕਿ ਇਹ ਵਾਹਨ ਚਲਾਉਣਾ ਬਹੁਤ ਆਸਾਨ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਿਖਾ ਸਕਦਾ ਹਾਂ ਕਿ ਕਿਵੇਂ ਉੱਡਣਾ ਹੈ ਅਤੇ ਇਸਨੂੰ ਲਗਪਗ 15 ਮਿੰਟ ਜਾਂ ਇਸ ਤੋਂ ਘੱਟ ਸਮੇਂ ਵਿੱਚ ਚਲਾਉਣਾ ਸਿਖਾ ਸਕਦਾ ਹਾਂ।