ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਲੱਗੀ ਸੰਗਤਾਂ ਦੀ ਭਾਰੀ ਭੀੜ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 11 ਅਕਤੂਬਰ (ਬੁੱਧਵਾਰ) ਨੂੰ ਇਸ ਸਾਲ ਦੀ ਯਾਤਰਾ ਦੀ ਸਮਾਪਤੀ ਦੇ ਨਾਲ ਹੀ ਬੰਦ ਕਰ ਦਿੱਤੇ ਜਾਣਗੇ। ਪਿਛਲੇ ਦੋ ਮਹੀਨਿਆਂ ਤੋਂ ਮੌਸਮ ਖ਼ਰਾਬ ਹੋਣ ਕਾਰਨ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ ਪਰ ਹੁਣ ਖਿੜਦੀ ਧੁੱਪ ਨਾਲ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ। ਪ੍ਰਸ਼ਾਸਨ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਹੁਣ ਤੱਕ 16,2000 ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।
ਬੁਨਿਆਦੀ ਸਹੂਲਤਾਂ ਦਾ ਕੀਤਾ ਪ੍ਰਬੰਧ
ਪੈਦਲ ਚੱਲਣ ਵਾਲੇ ਰਸਤੇ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਬੁਨਿਆਦੀ ਸਹੂਲਤਾਂ ਜਿਵੇਂ ਪਖਾਨੇ, ਸ਼ੈੱਡ, ਬੈਂਚ, ਰੇਲਿੰਗ ਆਦਿ ਦਾ ਨਿਰਮਾਣ ਕੀਤਾ ਗਿਆ ਹੈ। ਮੈਡੀਕਲ ਸਹੂਲਤਾਂ ਲਈ ਟਰੱਸਟ ਵੱਲੋਂ ਘਗੜੀਆ ਅਤੇ ਹੇਮਕੁੰਟ ਸਾਹਿਬ ਵਿਚਕਾਰ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਕੀਤੀ ਗਈ ਸੰਗਤ ਨੂੰ ਇਹ ਬੇਨਤੀ
ਯਾਤਰੀਆਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਗੋਵਿੰਦ ਘਾਟ ਤੋਂ ਘਗਰਿਆ ਦੀ ਹਵਾਈ ਸੇਵਾ ਵੀ ਨਿਰੰਤਰ ਚੱਲ ਰਹੀ ਹੈ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਕਪਾਟ ਬੰਦ ਹੋਣ ਦੀ ਮਿਤੀ ਨੂੰ ਮੁੱਖ ਰੱਖਦਿਆਂ ਸੰਗਤਾਂ ਆਪਣੀ ਯਾਤਰਾ ਜਲਦੀ ਤੋਂ ਜਲਦੀ ਕਰ ਲੈਣ।