International News

WhatsApp ਦੇ ਇਸ ਫੀਚਰਜ਼ ’ਚ ਮਿਲੇਗਾ ਸਰਚ ਬਾਰ, ਯੂਜ਼ਰਜ਼ ਲਈ ਕਿਵੇਂ ਹੋਵੇਗਾ ਫ਼ਾਇਦੇਮੰਦ, ਜਾਣੋਂ ਪੂਰੀ ਜਾਣਕਾਰੀ

WhatsApp ਦੀ ਵਰਤੋਂ ਦੁਨੀਆ ਭਰ ’ਚ ਲੱਖਾਂ ਲੋਕ ਕਰਦੇ ਹਨ। ਕੰਪਨੀ ਨੇ ਵੀ ਆਪਣੇ ਯੂਜ਼ਰਜ਼ ਨੂੰ ਵਧੀਆ ਅਨੁਭਵ ਦੇਣ ਲਈ ਨਵੇਂ ਅਪਡੇਟ ਲਿਆਉਂਦੀ ਰਹਿੰਦੀ ਹੈ। ਹਾਲ ਹੀ ‘ਚ ਕੰਪਨੀ ਨੇ ਆਪਣੇ ਪਲੇਟਫਾਰਮ ‘ਤੇ ਗਲੋਬਲੀ ਚੈਨਲਸ ਫੀਚਰ ਨੂੰ ਪੇਸ਼ ਕੀਤਾ ਹੈ।

ਇਸ ਤੋਂ ਬਾਅਦ ਕੰਪਨੀ ਨੇ ਸਟੇਟਸ ਦਾ ਨਾਮ ਬਦਲ ਕੇ ਅਪਡੇਟ ਕਰ ਦਿੱਤਾ। ਜਿਸ ’ਚ ਤੁਹਾਡੇ ਸੰਪਰਕ ਵੇਰਵੇ ਨਾਲ ਚੈਨਲਾਂ ਦੀ ਸਥਿਤੀ ਵੀ ਸ਼ਾਮਲ ਹੈ। ਇਹ ਉਹ ਚੈਨਲ ਹਨ ਜਿਨ੍ਹਾਂ ਨੂੰ ਯੂਜ਼ਰਜ਼ ਨੇ ਫੋਲੋ ਕੀਤਾ ਹੁੰਦਾ ਹੈ।

ਹੁਣ ਖ਼ਬਰ ਆ ਰਹੀ ਹੈ ਕਿ Meta ਨੇ ਆਪਣੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐੱਪ ‘ਚ ਨਵਾਂ ਅਪਡੇਟ ਲਿਆਂਦਾ ਹੈ। ਇਹ ਖ਼ੁਲਾਸਾ ਹੋਇਆ ਹੈ ਕਿ Google Play ਬੀਟਾ ਪ੍ਰੋਗਰਾਮ ’ਚ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਤੇ ਇਹ ਅਪਡੇਟ ਸਿਰਫ਼ ਐਂਡਰਾਇਡ ਬੀਟਾ ਟੈਸਟਰਜ਼ ਲਈ ਉਪਲੱਬਧ ਹੋਵੇਗਾ।

ਰਿਪੋਰਟ ’ਚ ਮਿਲੀ ਜਾਣਕਾਰੀ

ਵਟਸਐੱਪ ਦੇ ਨਵੇਂ ਫੀਚਰਜ਼ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਕਿਹਾ ਕਿ ਨਵਾਂ ਅਪਡੇਟ WhatsApp ਦੇ ਅਪਡੇਟ ਟੈੱਬ ‘ਚ ਨਵਾਂ ਸਰਚ ਬਾਰ ਲਿਆ ਰਹੀ ਹੈ। ਇਸ ਦੀ ਮਦਦ ਨਾਲ ਤੁਸੀਂ ਸਟੇਟਸ ਅਪਡੇਟ ਦੇ ਨਾਲ ਚੈਨਲਾਂ ਨੂੰ ਖੋਜਣ ਦੇ ਯੋਗ ਹੋਵੋਗੇ।

ਫਿਲਹਾਲ ਇਹ ਸਰਚ ਬਾਰ ਸਿਰਫ਼ ਕੁਝ ਬੀਟਾ ਟੈਸਟਰਜ਼ ਤੱਕ ਹੀ ਸੀਮਿਤ ਹੈ। ਹੁਣ ਤੱਕ ਵਟਸਐੱਪ ਨੇ ਇਹ ਵੀ ਦੱਸਿਆ ਹੈ ਕਿ ਇਹ ਫੀਚਰ ਨੂੰ ਸਾਰੇ ਯੂਜ਼ਰਜ਼ ਤਕ ਕਦੋਂ ਪਹੁੰਚਾਇਆ ਜਾਵੇਗਾ।

ਕਿਵੇਂ ਕੰਮ ਕਰੇਗਾ ਅਪਡੇਟ ਟੈਬ ਸਰਚ ਬਾਰ

ਜਿਵੇਂ ਕਿ ਅਸੀਂ ਜਾਣਦੇ ਹਾਂ WhatsApp ਪਿਛਲੇ ਮਹੀਨੇ ਤੋਂ ਅਪਡੇਟਸ ਟੈਬ ’ਚ ਸਰਚ ਬਾਰ ਜੋੜਨ ‘ਤੇ ਕੰਮ ਕਰ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਅਪਡੇਟਸ ਟੈਬ ਦੇ ਅੰਦਰ ਸਰਚ ਬਾਰ ਦੇ ਸਿਖਰ ‘ਤੇ ਉਪਲਬਧ ਹੋਣ ਦੀ ਉਮੀਦ ਹੈ।

ਇਸ ਫੀਚਰ ਨਾਲ ਯੂਜ਼ਰ ਸਟੇਟਸ ਅਪਡੇਟਸ, ਫਾਲੋ ਕੀਤੇ ਚੈਨਲਜ਼ ਤੇ ਨਵੇਂ ਚੈਨਲਾਂ ਦੀ ਖੋਜ ਕਰ ਸਕਦੇ ਹਨ।

ਜੇਕਰ ਤੁਸੀਂ ਵੀ ਇਸ ਅਪਡੇਟ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ Google Play Store ਤੋਂ ਇਸ ਨੂੰ ਅਪਡੇਟ ਕਰਨ ਤੋਂ ਬਾਅਦ ਦੋ ਵਾਰ ਐੱਪ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ।

ਇਹ ਫੀਚਰ ਯੂਜ਼ਰਜ਼ ਲਈ ਫ਼ਾਇਦੇਮੰਦ ਹੋਵੇਗਾ ਕਿਉਂਕਿ ਨਵੀਂ ਅਪਡੇਟ ਟੈਬ ‘ਚ ਕਿਸੇ ਖਾਸ ਸੰਪਰਕ ਦੇ ਸਟੇਟਸ ਅਪਡੇਟ ਨੂੰ ਲੱਭਣਾ ਆਸਾਨ ਹੋ ਜਾਵੇਗਾ।

Video