International News

WhatsApp ਦੇ iPhone ਯੂਜ਼ਰਜ਼ ਲਈ ਬੰਦ ਹੋਣ ਜਾ ਰਿਹੈ ਇਹ ਫੀਚਰ ? ਜਾਣੋ ਕੰਪਨੀ ਕਿਸ ਵਜ੍ਹਾ ਨਾਲ ਲੈ ਰਹੀ ਹੈ ਇਹ ਫੈਸਲਾ

ਜੇਕਰ ਤੁਸੀਂ ਮੈਟਾ ਦੇ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਨਵੀਂ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਦੱਸ ਦਈਏ ਕਿ ਹਾਲ ਹੀ ‘ਚ ਕੰਪਨੀ ਨੇ ਆਪਣੇ ਯੂਜ਼ਰਜ਼ ਲਈ ਇੰਸਟੈਂਟ ਵੀਡੀਓ ਮੈਸੇਜ ਦੀ ਸੁਵਿਧਾ ਵੀ ਸ਼ਾਮਲ ਕੀਤੀ ਸੀ।

ਵ੍ਹਟਸਐਪ ਦੇ ਕਈ ਯੂਜ਼ਰਜ਼ ਨੂੰ ਕੰਪਨੀ ਦਾ ਇਹ ਫੀਚਰ ਪਸੰਦ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਇਸ ਫੀਚਰ ਨੂੰ ਡਿਸੇਬਲ ਕਰਨ ਲਈ ਫੀਚਰ ਲਿਆਉਣ ਦੀਆਂ ਖਬਰਾਂ ਆਈਆਂ ਸਨ।

ਹੁਣ ਇਕ ਵਾਰ ਫਿਰ ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ। ਨਵੀਂ ਅਪਡੇਟ ਮੁਤਾਬਕ ਕੰਪਨੀ ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਡਿਸੇਬਲ ਕਰਨ ਲਈ ਫੀਚਰ ਨਹੀਂ ਲਿਆ ਰਹੀ ਹੈ।

ਇੰਸਟੈਂਟ ਵੀਡੀਓ ਮੈਸੇਜ ਨੂੰ ਲੈ ਕੇ ਆ ਰਹੀ ਪਰੇਸ਼ਾਨੀ

ਵ੍ਹਟਸਐਪ ਦੇ ਹਰ ਅਪਡੇਟ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਲੈ ਕੇ ਨਵਾਂ ਬਦਲਾਅ ਦੇਖਿਆ ਜਾ ਸਕਦਾ ਹੈ। ਨਵੀਂ ਤਬਦੀਲੀ ਨੂੰ ਨਵੇਂ ਮੈਨਿਊ ਨਾਲ ਦੇਖਿਆ ਜਾ ਸਕਦਾ ਹੈ। ਦਰਅਸਲ, ਇਸ ਰਿਪੋਰਟ ਮੁਤਾਬਕ ਇਸ ਫੀਚਰ ਨੂੰ ਲੈ ਕੇ ਯੂਜ਼ਰਜ਼ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੁਝ ਯੂਜ਼ਰਜ਼ ਲਈ ਇਹ ਫੀਚਰ ਕਈ ਮੌਕਿਆਂ ‘ਤੇ ਅਸੁਵਿਧਾਜਨਕ ਹੈ ਤਾਂ ਦੂਸਰੇ ਯੂਜ਼ਰਜ਼ ਨੂੰ ਫੀਚਰ ਇਸਤੇਮਾਲ ਕਰਨ ਲਈ ਇਸ ਨੂੰ ਮੈਨੂਅਲੀ ਇਨੇਬਲ ਕਰਨ ਦੀ ਜ਼ਰੂਰਤ ਹੁੰਦੀ ਹੈ। ਵ੍ਹਟਸਐਪ ਹੁਣ ਸਭੀ ਯੂਜ਼ਰਜ਼ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਨਵਾਂ ਬਦਲਾਅ ਕਰ ਰਿਹਾ ਹੈ।

ਹੁਣ ਤੁਸੀਂ ਵੀਡੀਓ ਤੇ ਆਡੀਓ ਮੋਡ ‘ਚ ਕਰ ਸਕੋਗੇ ਸਵਿੱਚ

ਨਵੇਂ ਡਿਵੈਲਪਮੈਂਟ ‘ਚ ਕੰਪਨੀ ਯੂਜ਼ਰਜ਼ ਲਈ ਵੀਡੀਓ ਤੇ ਆਡੀਓ ਮੋਡਜ਼ ‘ਚ ਸਵਿੱਚ ਕਰਨ ਦੀ ਸਹੂਲਤ ਪੇਸ਼ ਕਰ ਰਹੀ ਹੈ। ਇਸ ਬਦਲਾਅ ਨੂੰ Wabetainfo ਦੀ ਇਸ ਰਿਪੋਰਟ ‘ਚ ਇਕ ਸਕ੍ਰੀਨਸ਼ੌਟ ਨਾਲ ਦੇਖਿਆ ਜਾ ਸਕਦਾ ਹੈ।

ਰਿਪੋਰਟ ਅਨੁਸਾਰ, ਕੈਮਰਾ ਤੇ ਮਾਈਕ੍ਰੋਫੋਨ ਦੀ ਵਰਤੋਂ ਕਰ ਕੇ ਦੋਵਾਂ ਵਿਕਲਪਾਂ ਵਿਚਕਾਰ ਸਵਿਚ ਕੀਤਾ ਜਾ ਸਕਦਾ ਹੈ। ਕੰਪਨੀ ਨਵੇਂ ਮੈਨਿਊ ਨਾਲ ਇਸ ਫੀਚਰ ਨੂੰ ਆਸਾਨ ਬਣਾਉਣ ਦੀਆਂ ਕੋਸ਼ਿਸ਼ਾਂ ‘ਚ ਹੈ।

ਕਿਹੜੇ ਯੂਜ਼ਰਜ਼ ਲਈ ਲਿਆਂਦਾ ਗਿਆ ਨਵਾਂ ਫੀਚਰ

ਦਰਅਸਲ, ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਲੈ ਕੇ ਕੀਤੇ ਗਏ ਨਵੇਂ ਬਦਲਾਅ ਫਿਲਹਾਲ WhatsApp ਦੇ iOS ਬੀਟਾ ਯੂਜ਼ਰਜ਼ ਕਰ ਸਕਦੇ ਹਨ। WhatsApp ਉਪਭੋਗਤਾ TestFlight ਐਪ ਤੋਂ WhatsApp ਦਾ 23.21.1.71 ਵਰਜਨ ਇੰਸਟਾਲ ਕਰ ਸਕਦੇ ਹਨ।

Video