International News

ਬਾਇਡਨ ਨੇ ਇੰਡੋਨੇਸ਼ੀਆ ’ਚ ਭਾਰਤਵੰਸ਼ੀ ਕਮਲਾ ਸ਼ਿਰੀਨ ਨੂੰ ਬਣਾਇਆ ਅਮਰੀਕਾ ਦੀ ਰਾਜਦੂਤ

ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਡਿਪਲੋਮੈਟ ਕਮਲਾ ਸ਼ਿਰੀਨ ਲਖਧੀਰ ਨੂੰ ਇੰਡੋਨੇਸ਼ੀਆ ’ਚ ਅਮਰੀਕਾ ਦੀ ਰਾਜਦੂਤ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਕਮਲਾ ਨੇ ਕਰੀਬ 30 ਸਾਲਾਂ ਤੱਕ ਵਿਦੇਸ਼ ਵਿਭਾਗ ’ਚ ਸੇਵਾ ਨਿਭਾਈ ਹੈ। ਉਹ ਸੀਨੀਅਰ ਵਿਦੇਸ਼ ਸੇਵਾ, ਮੰਤਰੀ ਸਲਾਹਕਾਰ ਵਰਗ ਦੀ ਮੈਂਬਰ ਹੈ। ਹਾਲ ਹੀ ’ਚ ਉਹ ਵਿਦੇਸ਼ ਵਿਭਾਗ ਦੀ ਐਗਜ਼ੀਕਿਊਟਿਵ ਸੈਕਟਰੀ ਸੀ।

ਕਮਲਾ ਦੇ ਪਿਤਾ ਨੂਰ 1940 ਦੇ ਦਹਾਕੇ ’ਚ ਮੁੰਬਈ ਤੋਂ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ’ਚ ਪੜ੍ਹਾਈ ਕਰਨ ਆਏ ਸਨ। ਹਾਰਵਰਡ ਤੋਂ ਗ੍ਰੈਜੂਏਸ਼ਨ ਤੇ ਨੈਸ਼ਨਲ ਵਾਰ ਕਾਲਜ ਤੋਂ ਐੱਮਐੱਸ ਕਮਲਾ 2017 ਤੋਂ 2021 ਤੱਕ ਮਲੇਸ਼ੀਆ ’ਚ ਰਾਜਦੂਤ ਰਹੀ। ਇਸ ਤੋਂ ਪਹਿਲਾਂ 2009 ਤੋਂ 2011 ਤੱਕ ਉੱਤਰੀ ਆਇਰਲੈਂਡ ਦੇ ਬੇਲਫਾਸਟ ’ਚ ਅਮਰੀਕੀ ਮਹਾਵਣਜ ਦੂਤ ਵਜੋਂ ਉਨ੍ਹਾਂ ਨੇ ਕੰਮ ਕੀਤਾ ਸੀ।

1991 ’ਚ ਵਿਦੇਸ਼ ਸੇਵਾ ’ਚ ਆਈ ਕਮਲਾ ਨੇ ਮਰੀਨਟਾਈਮ ਦੱਖਣੀ-ਪੂਰਬੀ ਏਸ਼ਿਆਈ ਮਾਮਲਿਆਂ ਦੇ ਦਫ਼ਤਰ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ। ਇਸ ’ਚ ਇੰਡੋਨੇਸ਼ੀਆ ਨਾਲ ਅਮਰੀਕੀ ਸਬੰਧਾਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੈ।

Video