India News

ED ਕੋਲ ਨਹੀਂ MP ਜਾਣਗੇ ਕੇਜਰੀਵਾਲ, ਸਾਰਾ ਖ਼ਰਚਾ ਚੁੱਕੇਗੀ ਪੰਜਾਬ ਸਰਕਾਰ’ ਪੰਜਾਬ ਜਵਾਬ ਮੰਗਦਾ’

Punjab News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਈਡੀ ਵੱਲੋਂ ਸੱਦਾ ਦਿੱਤਾ ਗਿਆ ਸੀ ਪਰ ਕੇਜਰੀਵਾਲ ਨੇ ਈਡੀ ਕੋਲ ਜਾਣ ਦੀ ਥਾਂ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਹੈ ਜਿਸ ਵਿੱਚ ਪੰਜਾਬ ਦੇ  ਮੁੱਖ ਮੰਤਰੀ ਭਗਵੰਤ ਮਾਨ ਦੀ ਨਾਲ ਰਹਿਣਗੇ। ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਨਿਸ਼ਾਨਾ ਸਾਧਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, ਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਲਈ ਈ ਡੀ ਦੇ ਸਾਹਮਣੇ ਪੇਸ਼ ਹੋਣ ਦੀ ਥਾਂ ਅਰਵਿੰਦ ਕੇਜਰੀਵਾਲ ਅੱਜ ਮੱਧ ਪ੍ਰਦੇਸ਼ ਰੋਡ ਸ਼ੋਅ ਕਰਨ ਜਾ ਰਿਹਾ ਹੈ, ਪਰ ਇੱਕ ਵਾਰ ਫਿਰ ਇਸਦਾ ਵਿੱਤੀ ਬੋਝ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ ਕਿਉਂਕਿ ਉਸਨੂੰ ਲਿਜਾਉਣ ਅਤੇ ਲਿਆਉਣ ਦਾ ਕੰਮ ਕਠਪੁਤਲੀ ਭਗਵੰਤ ਮਾਨ ਨੂੰ ਸੌਂਪਿਆ ਗਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਬਹੁਤਾ ਬੋਲਣ ਵਾਲਾ ਨਕਲੀ ਮੁੱਖ ਮੰਤਰੀ ਖ਼ਜਾਨੇ ਦੀ ਕੀਤੀ ਜਾ ਰਹੀ ਇਸ ਅੰਨ੍ਹੀ ਲੁੱਟ ਬਾਰੇ ਕਿਉਂ ਨਹੀਂ ਬੋਲਦਾ? ਇਹ ਜਹਾਜ਼ ਅਤੇ ਹੋਟਲਾਂ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਦੇ ਖ਼ਜਾਨੇ ‘ਚੋਂ ਕਿਉਂ ਕੀਤਾ ਜਾ ਰਿਹਾ ਹੈ? “ਪੰਜਾਬ ਮੰਗਦਾ ਜਵਾਬ”

Video