India News

ਨੌਜਵਾਨ ਦੇ ਦੋਵੇਂ ਹੱਥ ਵੱਢ ਕੇ ਲੈ ਗਏ ਬਦਮਾਸ਼

ਇੱਥੇ ਜੀਟੀ ਰੋਡ ‘ਤੇ ਪਿੰਡ ਸਾਂਵਲਾ ਨੇੜੇ ਕੁਝ ਬਦਮਾਸ਼ ਕੁਰੂਕਸ਼ੇਤਰ | ਹਵੇਲੀ ਵਿੱਚ ਚਾਹ ਪੀ ਰਹੇ ਇੱਕ | ਨੌਜਵਾਨ ਦੇ ਦੋਵੇਂ ਹੱਥ ਵੱਢ ਕੇ ਆਪਣੇ ਨਾਲ ਲੈ ਗਏ। ਜਾ ਣ ਕਾ ਰੀ ਅਨੁਸਾਰ ਦੋ ਗੱਡੀਆਂ ਵਿੱਚ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਦੋਵੇਂ ਹੱਥ ਵੱਢ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਨਾਲ ਇੱਕ ਲੜਕੀ ਵੀ ਸੀ, ਜੋ ਘਟਨਾ ਤੋਂ ਬਾਅਦ ਫਰਾਰ ਹੋ ਗਈ। ਪੁਲੀਸ ਨੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ _ ਐੱਲਐੱਨਜੇਪੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪੁਲੀਸ ਅਨੁਸਾਰ ਅਸੰਧ ਦੇ ਰਾਹੜਾ ਪਿੰਡ ਦਾ ਰਹਿਣ ਵਾਲਾ ਜੁਗਨੂੰ ਕੌਮੀ ਮਾਰਗ ਤੇ ਰਾਮਗੜ੍ਹ ਨੇੜੇ ਕੁਰੂਕਸ਼ੇਤਰ ਹਵੇਲੀ 'ਚ ਇੱਕ ਲੜਕੀ ਨਾਲ ਚਾਹ ਪੀ ਰਿਹਾ ਸੀ। ਇਸ ਦੌਰਾਨ ਇੱਕ ਦਰਜਨ ਅਣਪਛਾਤੇ ਵਿਅਕਤੀ ਦੇ ਗੱਡੀਆਂਚ ਆਏ ਅਤੇ ਹਵੇਲੀ ਅੰਦਰ ਬੈਠੇ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਤੇਜ਼ਧਾਰ ਹਥਿਆਰਾਂ ਨਾਲ ਜੁਗਨੂੰ ਦੇ ਦੋਵੇਂ ਹੱਥ ਵੱਢ ਕੇ ਆਪਣੇ ਨਾਲ ਲੈ ਗਏ।

ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਜੁਗਨੂੰ ਦੀ ਸੰਜੂ ਅਤੇ ਅੰਕੁਸ਼ ਨਾਂ ਦੇ ਨੌਜਵਾਨਾਂ ਨਾਲ ਦੁਸ਼ਮਣੀ ਸੀ। ਜੁਗਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲੀਸ ਉਸ ਲੜਕੀ ਦੀ ਵੀ ਭਾਲ ਕਰ ਰਹੀ ਹੈ, ਜੋ ਘਟਨਾ ਸਮੇਂ ਜੁਗਨੂੰ ਦੇ ਨਾਲ ਸੀ। ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਜੁਗਨੂੰ ਦੀ ਸ਼ਿਕਾਇਤ ‘ਤੇ ਸੰਜੂ, ਅੰਕੁਸ਼ ਅਤੇ 10 ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Video