ਸੰਨ 2019 ਵਿੱਚ ਆਸਟ੍ਰੇਲੀਆ ਦੀ ਸੰਸਦ ਵਿੱਚ ਪਹਿਲੇ ਭਾਰਤੀ ਮੂਲ ਦੇ ਵਿਧਾਇਕ ਬਣੇ ਦਵੇ ਸ਼ਰਮਾ (Dave Sharma) ਨਿਊ ਸਾਊਥ ਵੇਲਸ ਲਿਬਰਲ ਸੀਨੇਟ ਦੀ ਦੌੜ ‘ਚ ਆਪਣੀ ਜਿੱਤ ਤੋਂ ਬਾਅਦ ਸਿਆਸਤ ‘ਚ ਵਾਪਸੀ ਕਰਨਗੇ।
ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਅਨੁਸਾਰ, 47 ਸਾਲਾ ਸ਼ਰਮਾ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪਾਇਨੇ ਦੀ ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਲੈਣਗੇ। ਦਵੇ ਸ਼ਰਮਾ ਨੇ 2022 ਦੀਆਂ ਚੋਣਾਂ ਵਿੱਚ ਆਪਣੀ ਹਾਰ ਤੱਕ ਵੈਂਟਵਰਥ ਦੀ ਸਿਡਨੀ ਸੀਟ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਨਿਊ ਸਾਊਥ ਵੇਲਸ (NSW) ਦੇ ਸਾਬਕਾ ਮੰਤਰੀ ਐਂਡਰਿਊ ਕਾਨਸਟੈਂਸ ਨੂੰ ਹਰਾਇਆ।
ਇਜਰਾਈਲ ‘ਚ ਰਾਜਦੂਤ ਵਜੋਂ ਤਾਇਨਾਤ
ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ, ਨਿਊ ਸਾਊਥ ਵੇਲਸ (NSW) ਲਿਬਰਲ ਪਾਰਟੀ ਦੇ ਮੈਂਬਰਾਂ ਵੱਲੋਂ ਐਤਵਾਰ ਨੂੰ ਵੋਟਿੰਗ ਵਿੱਸ ਸ਼ਰਮਾ ਨੇ ਆਖਰੀ ਮਤਦਾਨ ‘ਚ ਕਾਨਸਟੈਂਸ ਨੂੰ 251-206 ਵੋਟਾਂ ਨਾਲ ਹਰਾਇਆ। ਸ਼ਰਮਾ ਨੇ 2013 ਤੋਂ 2017 ਤੱਕ ਇਜਰਾਈਲ ‘ਚ ਆਸਟ੍ਰੇਲੀਆ ਦੇ ਰਾਜਦੂਤ ਵਜੋਂ ਵੀ ਕੰਮ ਕੀਤਾ ਹੈ। ਦਰਅਸਲ, ਉਨ੍ਹਾਂ ਨੂੰ ਪਾਰਟੀ ਦੇ ਅੰਦਰ ਨਰਮਪੰਥੀਆਂ ਦੀ ਹਮਾਇਤ ਹਾਸਲ ਹੈ।
ਰਾਸ਼ਟਰੀ ਹਿੱਤਾਂ ਲਈ ਬੇਹੱਦ ਖਾਸ
ਇਹ ਕਹਿੰਦੇ ਹੋਏ ਕਿ ਸਾਬਕਾ ਸੀਨੇਟਰ ਪਾਇਨੇ ਤੋਂ ਅਹੁਦਾ ਗ੍ਰਹਿਣ ਕਰਨਾ ਇਕ ਵਿਸ਼ੇਸ਼ ਅਧਿਕਾਰ ਸੀ। ਸ਼ਰਮਾ ਨੇ ਕਿਹਾ, ‘ਮੈਂ ਅਲਬਾਨੀ ਸਰਕਾਰ ਨੂੰ ਉਸ ਦੇ ਕਈ ਗਲਤ ਕਦਮਾਂ ਅਤੇ ਗਲਤ ਫੈਸਲਿਆਂ ਲਈ ਸੀਨੇਟ ਵਿੱਚ ਜਵਾਬਦੇਹ ਠਹਿਰਾਉਣ ਅਤੇ ਇਸ ਲਈ ਲੜਨ ਦਾ ਮੌਕਾ ਦੇਣ ਲਈ ਪਾਰਟੀ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਨਿਊ ਸਾਊਥ ਵੇਲਸ ਵਿੱਚ ਕਈ ਪਰਿਵਾਰ ਮਜ਼ਦੂਰੀ ਨਾਲ ਗੁਜਰ-ਬਸਰ ਦੇ ਸੰਕਟ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ।’
ਰਿਪੋਰਟ ‘ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ, ‘ਸੀਨੇਟ ‘ਚ ਸੇਵਾ ਕਰਨ ਦਾ ਮੌਕਾ ਮੈਨੂੰ ਕੌਮਾਂਤਰੀ ਉਥਲ-ਪੁਥਲ ਦੇ ਸਮੇਂ ‘ਚ ਸਾਡੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਲਈ ਲੜਨ ਦੀ ਆਗਿਆ ਦੇਵੇਗਾ।’
ਵਿਰੋਧੀ ਨੇਤਾ ਨੇ ਦਿੱਤੀ ਵਧਾਈ
NSW ਸੀਨੇਟ ਅਹੁਦਾ ਹਾਸਲ ਕਰਨ ‘ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ, ਵਿਰੋਧੀ ਨੇਤਾ ਪੀਟਰ ਡੱਟਨ (Peter Dutton) ਨੇ ਕਿਹਾ ਕਿ ਸੀਨੇਟ ‘ਚ ਸ਼ਰਮਾ ਦਾ ਦਾਖਆ ਇਕ ਅਹਿਮ ਸਮੇਂ ‘ਤੇ ਹੋਵੇਗਾ। ਡੱਟਨ ਨੇ ਇਕ ਬਿਆਨ ‘ਚ ਕਿਹਾ,’ਉਨ੍ਹਾਂ ਦੀ ਕੂਟਨੀਤਕ ਅਤੇ ਵਿਦੇਸ਼ ਨੀਤੀ ਮੁਹਾਰਤ ਪੂਰਬੀ ਯੂਰਪ, ਮੱਧ ਪੂਰਬ ਅਤੇ ਇੰਡੋ-ਪੈਸੀਫਿਕ ‘ਚ ਅਨਿਸ਼ਚਿਤ ਹਾਲਾਤ ਨੂੰ ਵੇਖਦੇ ਹੋਏ ਜਨਤਕ ਨੀਤੀ ਬਹਿਸ ਨੂੰ ਕਾਫ਼ੀ ਵਜ਼ਨ ਅਤੇ ਗਿਆਨ ਪ੍ਰਦਾਨ ਕਰੇਗੀ।’
ਯਾਦ ਰਹੇ ਕਿ 2019 ‘ਚ, ਸੰਘੀ ਚੋਣਾਂ ‘ਚ ਸਿਡਨੀ ਉੱਪ ਨਗਰ ‘ਚ ਇਕ ਸੀਟ ਜਿੱਤਣ ਤੋਂ ਬਾਅਦ ਦਵੇ ਸ਼ਰਮਾ ਨੇ ਆਸਟ੍ਰੇਲੀਆ ਦੀ ਸੰਸਦ ‘ਚ ਪਹਿਲੇ ਭਾਰਤੀ ਮੂਲ ਦੇ ਵਿਧਾਇਕ ਬਣ ਕੇ ਇਤਿਹਾਸ ਰਚਿਆ ਸੀ।