India News

Gold Silver Price Today: ਸੋਨੇ ‘ਤੇ ਚਾਂਦੀ ਖਰੀਦਣ ਦਾ ਵਧੀਆ ਮੌਕਾ, ਕੀਮਤਾਂ ‘ਚ ਆਈ ਭਾਰੀ ਗਿਰਾਵਟ, ਜਾਣੋ ਪੰਜਾਬ ਦੇ ਨਵੇਂ ਰੇਟ

Gold-Silver Price Today:  ਜੇ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਸੋਨੇ ਦੀਆ ਕੀਮਤਾਂ ‘ਚ ਗਿਰਾਵਟ ਆਈ ਹੈ। ਇਸਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਕਮੀ ਆਈ ਹੈ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 52,400 ਹੈ। ਜਦੋਂ ਕਿ ਕੱਲ੍ਹ ਇਸ ਦੀ ਕੀਮਤ 52,900 ਰੁਪਏ ਸੀ। ਦੂਜੀ ਤਰਫ ਦੇਸ਼ ‘ਚ ਚਾਂਦੀ ਦੀ ਕੀਮਤ 70,800 ਪ੍ਰਤੀ 1 ਕਿਲੋਗ੍ਰਾਮ ਹੈ। ਜੋ ਕੱਲ੍ਹ ਵੀ 71,350 ਰੁਪਏ ਸੀ।

22 ਕੈਰੇਟ ਸੋਨੇ ਦੀ ਕੀਮਤ

ਚੰਡੀਗੜ੍ਹ ‘ਚ ਵੀ ਸੋਨੇ ਦੀ ਕੀਮਤ ‘ਚ ਗਿਰਾਵਟ ਆਈ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 5,240 ਰੁਪਏ ‘ਤੇ ਚੱਲ ਰਿਹਾ ਹੈ। ਕੱਲ੍ਹ 5,290 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 41,920 ਰੁਪਏ ਹੈ। ਜੋ ਕੱਲ੍ਹ 42,320 ਰੁਪਏ ਸੀ।

24 ਕੈਰੇਟ ਸੋਨੇ ਦੀ ਕੀਮਤ

ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,716 ਰੁਪਏ ‘ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,771 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 45,728 ਰੁਪਏ ਹੈ। ਜੋ ਕੀ ਕੱਲ੍ਹ 46,168 ਰੁਪਏ ਸੀ।

ਚਾਂਦੀ ਦੇ ਰੇਟ

ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ ‘ਚ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਆਈ ਹੈ। ਭਾਰਤੀ ਬਾਜ਼ਾਰ ‘ਚ 1 ਗ੍ਰਾਮ ਚਾਂਦੀ ਦੀ ਕੀਮਤ 70.80 ਰੁਪਏ ਹੈ। ਜੋ ਕਿ ਕੱਲ੍ਹ 71.35 ਰੁਪਏ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 708 ਰੁਪਏ ‘ਤੇ ਚੱਲ ਰਹੀ ਹੈ।

Video