ਭਾਰਤੀ ਬੈਂਕਾਂ ਨੇ ਗਾਹਕਾਂ ਲਈ ਕ੍ਰੈਡਿਟ ਕਾਰਡ ਨਿਯਮਾਂ ਨੂੰ ਲੈ ਕੇ ਕੁਝ ਨਵੇਂ ਬਦਲਾਅ ਕੀਤੇ ਹਨ। ਜੇਕਰ ਤੁਸੀਂ ਐਸਬੀਆਈ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਤੇ ਐਕਸਿਸ ਬੈਂਕ ਦੇ ਵੀ ਗਾਹਕ ਹੋ ਤਾਂ ਕ੍ਰੈਡਿਟ ਕਾਰਡਾਂ ਦੇ ਸਬੰਧ ਵਿੱਚ ਇਨ੍ਹਾਂ ਤਬਦੀਲੀਆਂ ਦੀ ਜਾਂਚ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਇਨ੍ਹਾਂ ਬੈਂਕਾਂ ਨੇ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ
ਸਟੇਟ ਬੈਂਕ ਆਫ ਇੰਡੀਆ
Paytm SBI Credit Card ‘ਤੇ ਕਿਰਾਏ ਨਾਲ ਸਬੰਧਤ ਲੈਣ-ਦੇਣ ‘ਤੇ ਕੈਸ਼ਬੈਕ ਸਹੂਲਤ ਹੁਣ ਉਪਲਬਧ ਨਹੀਂ ਹੈ। ਇਹ ਬਦਲਾਅ 1 ਜਨਵਰੀ 2024 ਤੋਂ ਲਾਗੂ ਹੋ ਗਿਆ ਹੈ।
HDFC Bank
HDFC Bank ਨੇ ਆਪਣੇ ਦੋ ਪ੍ਰਸਿੱਧ ਕਾਰਡਾਂ Regalia ਤੇ Millenia ਦੇ ਸਬੰਧ ‘ਚ ਬਦਲਾਅ ਕੀਤੇ ਹਨ। ਇਨ੍ਹਾਂ ਕਾਰਡਾਂ ਸਬੰਧੀ ਨਵੇਂ ਬਦਲਾਅ 1 ਦਸੰਬਰ 2023 ਤੋਂ ਲਾਗੂ ਹੋ ਗਏ ਹਨ।
HDFC Bank Regalia Credit Card
ਲਾਉਂਜ ਐਕਸੈਸ ਪ੍ਰੋਗਰਾਮ ਕ੍ਰੈਡਿਟ ਕਾਰਡ ਖਰਚ ‘ਤੇ ਅਧਾਰਤ ਹੋਵੇਗਾ। ਗਾਹਕ 2 ਮੁਫਤ ਲਾਉਂਜ ਐਕਸੈਸ ਵਾਊਚਰ ਦਾ ਲਾਭ ਲੈ ਸਕਦੇ ਹਨ।
HDFC Bank Millennia credit card
ਲਾਉਂਜ ਐਕਸੈਸ ਪ੍ਰੋਗਰਾਮ ਕ੍ਰੈਡਿਟ ਕਾਰਡ ਖਰਚ ‘ਤੇ ਅਧਾਰਤ ਹੋਵੇਗਾ। ਗਾਹਕ 1 ਮੁਫਤ ਲਾਉਂਜ ਐਕਸੈਸ ਵਾਊਚਰ ਦਾ ਲਾਭ ਲੈ ਸਕਦੇ ਹਨ।
ICICI Bank
ਬੈਂਕ ਨੇ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਲਈ ਏਅਰਪੋਰਟ ਲਾਉਂਜ ਐਕਸੈਸ ਫਾਇਦਿਆਂ ‘ਚ ਬਦਲਾਅ ਕੀਤੇ ਹਨ। ਇਸ ਤੋਂ ਇਲਾਵਾ ਰਿਵਾਰਡ ਪੁਆਇੰਟ ਨਿਯਮਾਂ ਨੂੰ ਲੈ ਕੇ ਵੀ ਬਦਲਾਅ ਕੀਤੇ ਗਏ ਹਨ।
ਐਕਸਿਸ ਬੈਂਕ
ਐਕਸਿਸ ਬੈਂਕ ਨੇ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਲਈ ਨਿਯਮਾਂ ਦੇ ਸਬੰਧ ‘ਚ ਵੀ ਬਦਲਾਅ ਕੀਤੇ ਹਨ। ਬੈਂਕ ਨੇ ਐਕਸਿਸ ਬੈਂਕ ਮੈਗਨਸ ਕ੍ਰੈਡਿਟ ਕਾਰਡ ਬੈਨੀਫਿਟਸ ਤੇ ਐਨੁਅਲ ਚਾਰਜ, ਜੁਆਇਨਿੰਗ ਗਿਫਟ ਦੇ ਸਬੰਧ ‘ਚ ਬਦਲਾਅ ਕੀਤੇ ਹਨ। ਬੈਂਕ ਨੇ ਐਕਸਿਸ ਬੈਂਕ ਰਿਜ਼ਰਵ ਕ੍ਰੈਡਿਟ ਕਾਰਡ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਵੀ ਬਦਲ ਦਿੱਤਾ ਹੈ।