Global News India News

ਪਾਸਪੋਰਟ ਦਫ਼ਤਰ ’ਚ CBI ਦਾ ਛਾਪਾ, 3 ਵੱਡੇ ਅਧਿਕਾਰੀਆਂ ਤੋਂ ਰਿਸ਼ਵਤ ਦੇ 20 ਲੱਖ ਬਰਾਮਦ

ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ’ਚ ਸੀਬੀਆਈ (CBI) ਦੁਆਰਾ ਰੇਡ ਕੀਤੀ ਗਈ। ਦੱਸ ਦੇਈਏ ਕਿ ਸੀਬੀਆਈ ਦੀ ਟੀਮ ਸਵੇਰ ਸਾਰ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚ ਗਈ ਸੀ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਾਸਪੋਰਟ ਬਣਾਉਣ ’ਚ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਸੀਬੀਆਈ ਦੁਆਰਾ ਵੱਡੀ ਗਿਣਤੀ ’ਚ ਪਾਸਪੋਰਟ ਜ਼ਬਤ ਕੀਤੇ ਗਏ ਹਨ, ਰੇਡ ਦੌਰਾਨ ਦਫ਼ਤਰ ’ਚ ਬੈਠੇ ਕਈ ਉੱਚ-ਅਧਿਕਾਰੀਆਂ ਦੇ ਫ਼ੋਨ ਵੀ ਬੰਦ ਕਰਵਾ ਦਿੱਤੇ ਗਏ। ਹਾਈ ਕੋਰਟ ਵਲੋਂ ਸੀਬੀਆਈ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ’ਚ ਮਨੁੱਖੀ ਤਸਕਰੀ ਦਾ ਪਰਦਾਫਾਸ਼ ਹੋਇਆ ਹੈ।

Video