Local News

ਨਿਊਜ਼ੀਲੈਂਡ ਸਰਕਾਰ ਹੁਣ ਇਮੀਗ੍ਰੇਸ਼ਨ ਨੀਤੀਆਂ ‘ਚ ਕਰੇਗੀ ਤਬਦੀਲੀਆਂ, ਜਾਣੋ ਕਿਉਂ ਲਿਆ ਜਾਵੇਗਾ ਵੱਡਾ ਫੈਸਲਾ !

ਪਿਛਲੇ ਸਾਲ ਦੇ ਦੂਜੇ ਅੱਧ ਵਿੱਚ ਨਿਊਜ਼ੀਲੈਂਡ ਦੀ ਆਬਾਦੀ 1946 ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਵਧੀ ਹੈ, ਜਿਸ ਨਾਲ ਦੇਸ਼ ਦੀ ਕੁੱਲ ਆਬਾਦੀ ਹੁਣ 5.3 ਮਿਲੀਅਨ ਤੋਂ ਵੱਧ ਹੈ। ਸਰਕਾਰ ਵਿੱਤ ਮੰਤਰੀ ਨਿਕੋਲਾ ਵਿਲਿਸ ਦੇ ਨਾਲ ਇਮੀਗ੍ਰੇਸ਼ਨ ਸੈਟਿੰਗਾਂ ਵਿੱਚ ਤਬਦੀਲੀਆਂ ਦੀ ਯੋਜਨਾ ਬਣਾ ਰਹੀ ਹੈ ਅਤੇ ਇਹ ਕਹਿੰਦੇ ਹੋਏ ਕਿ ਦਰਵਾਜ਼ਾ ਇਸ ਸਮੇਂ ਬਹੁਤ ਸਾਰੇ ਘੱਟ-ਹੁਨਰਮੰਦ ਕਾਮਿਆਂ ਲਈ ਖੁੱਲ੍ਹਾ ਹੈ।ਦੱਸਦੀਏ ਕਿ ਨਿਊਜ਼ੀਲੈਂਡ ਤੋਂ ਪਹਿਲਾ ਆਸਟ੍ਰੇਲੀਆ ਨੇ ਵੀ ਬੇਲੋੜੇ ਰਿਕਾਰਡਤੋੜ ਪ੍ਰਵਾਸ ਨੂੰ ਰੋਕਣ ਲਈ ਇਮੀਗ੍ਰੇਸ਼ਨ ਦੀਆਂ ਕਈ ਨੀਤੀਆਂ ਵਿੱਚ ਬਦਲਾਅ ਕੀਤਾ ਸੀ।

ਬੀਤੇ ਸਾਲ ਦਸੰਬਰ ਤੱਕ ਨਿਊਜ਼ੀਲੈਂਡ ਵਿੱਚ ਪ੍ਰਵਾਸੀਆਂ ਦੀ ਆਮਦਗੀ ਰਿਕਾਰਡਤੋੜ ਰਹੀ ਹੈ ਤੇ 1946 ਤੋਂ ਬਾਅਦ ਇਹ ਸਭ ਤੋਂ ਤੇਜੀ ਨਾਲ ਵਧੀ ਨਿਊਜ਼ੀਲੈਂਡ ਦੀ ਆਬਾਦੀ ਦੀ ਰਫਤਾਰ ਹੈਤੇ ਇਸ ਵਿੱਚ ਲੋਅਰ ਸਕਿਲਡ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਪਰ ਰਿਕਾਰਡਤੋੜ ਆਮਦਗੀ ਨਾਲ ਕਈ ਕੁਪ੍ਰਭਾਵ ਪੈਦਾ ਹੋ ਰਹੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਇਕਾਨਮੀ ਦਾ ਅਸਥਿਰ ਹੋਣਾ ਵੀ ਸ਼ਾਮਿਲ ਹੈ। ਇਸੇ ਲਈ ਫਾਇਨਾਂਸ ਮਨਿਸਟਰ ਨਿਕੋਲਾ ਵਿਲੀਸ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਇਮੀਗ੍ਰੇਸ਼ਨ ਸੈਟਿੰਗਾਂ ਨੂੰ ਜਲਦ ਹੀ ਬਦਲਣ ਦਾ ਵਿਚਾਰ ਬਣਾ ਰਹੀ ਹੈ ਤੇ ਜਾਹਿਰ ਹੈ ਕਿ ਇਸ ਵਿੱਚ ਉਨ੍ਹਾਂ ਵਲੋਂ ਲੋਅਰ ਸਕਿਲੱਡ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ‘ਤੇ ਜੋਰ ਦਿੱੱਤਾ ਜਾਏਗਾ, ਦੱਸਦੀਏ ਕਿ ਨਿਊਜ਼ੀਲੈਂਡ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੋਏਗਾ, ਬਲਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਵੀ ਬੇਲੋੜੇ ਰਿਕਾਰਡਤੋੜ ਪ੍ਰਵਾਸ ਨੂੰ ਰੋਕਣ ਲਈ ਇਮੀਗ੍ਰੇਸ਼ਨ ਦੀਆਂ ਕਈ ਨੀਤੀਆਂ ਵਿੱਚ ਬਦਲਾਅ ਕੀਤਾ ਸੀ।

Video