ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਭ ਤੋਂ ਵੱਕਾਰੀ ਪੁਰਸਕਾਰ ਸਮਾਰੋਹਾਂ ਵਿੱਚੋਂ ਇੱਕ ਹੈ। ਬਾਲੀਵੁੱਡ ਅਤੇ ਟੀਵੀ ਜਗਤ ਦੇ ਸਿਤਾਰੇ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਜਦੋਂ ਉਨ੍ਹਾਂ ਨੂੰ ਇਸ ਅਵਾਰਡ ਦੇ ਰੂਪ ‘ਚ ਸਾਲ ਭਰ ਦੀ ਮਿਹਨਤ ਦਾ ਫਲ ਮਿਲੇਗਾ। ਸ਼ਾਹਰੁਖ ਖਾਨ ਤੋਂ ਲੈ ਕੇ ਰਣਬੀਰ ਕਪੂਰ ਅਤੇ ਬੌਬੀ ਦਿਓਲ ਤੱਕ ਨੇ ਮੁੰਬਈ ‘ਚ 20 ਫਰਵਰੀ ਨੂੰ ਆਯੋਜਿਤ ਇਸ ਸਮਾਰੋਹ ‘ਚ ਧੂਮ ਮਚਾਈ ਹੈ। ਇਸ ਖਬਰ ਰਾਹੀਂ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਆਖਿਰ ਕਿਸ-ਕਿਸ ਫਿਲਮੀ ਸਿਤਾਰੇ ਨੇ ਆਪਣੇ ਨਾਂ ਇਹ ਪੁਰਸਕਾਰ ਕੀਤਾ।
ਬੈਸਟ ਅਭਿਨੇਤਾ- ਸ਼ਾਹਰੁਖ ਖਾਨ (ਜਵਾਨ ਫਿਲਮ)
ਬੈਸਟ ਅਭਿਨੇਤਰੀ- ਨਯਨਤਾਰਾ (ਜਵਾਨ ਫਿਲਮ)
ਬੈਸਟ ਐਕਟਰ ਇਨ ਨੈਗੇਟਿਵ ਰੋਲ – ਬੌਬੀ ਦਿਓਲ (ਐਨੀਮਲ ਮੂਵੀ)
ਬੈਸਟ ਨਿਰਦੇਸ਼ਕ- ਸੰਦੀਪ ਰੈਡੀ ਵੰਗਾ (ਐਨੀਮਲ ਮੂਵੀ)
ਬੈਸਟ ਅਦਾਕਾਰ (ਆਲੋਚਕ) – ਵਿੱਕੀ ਕੌਸ਼ਲ (ਸੈਮ ਬਹਾਦਰ)
ਦਾਦਾ ਸਾਹਿਬ ਫਾਲਕੇ ਅਵਾਰਡ 2024 ਕਦੋਂ ਅਤੇ ਕਿੱਥੇ ਦੇਖਣਾ ਹੈ?
ਜੇਕਰ ਤੁਸੀਂ OTT ਪਲੇਟਫਾਰਮ ‘ਤੇ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਅਵਾਰਡ 2024 ਦੇਖਣਾ ਚਾਹੁੰਦੇ ਹੋ ਤਾਂ ਇਹ ZEE5 ‘ਤੇ ਉਪਲਬਧ ਹੈ।
ਸ਼ਾਹਰੁਖ ਲਈ ਚੰਗਾ ਰਿਹਾ ਸਾਲ 2023
ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਚੰਗਾ ਰਿਹਾ। ਉਨ੍ਹਾਂ ਦੀਆਂ ਫਿਲਮਾਂ ‘ਪਠਾਨ’, ‘ਜਵਾਨ’ ਅਤੇ ‘ਡੰਕੀ’ ਰਿਲੀਜ਼ ਹੋਈਆਂ। ਰਾਜਕੁਮਾਰ ਹਿਰਾਨੀ ਦੀ ਫਿਲਮ ਤੋਂ ਇਲਾਵਾ ਐਟਲੀ ਦੀ ‘ਜਵਾਨ’ ਅਤੇ ਸਿਧਾਰਥ ਆਨੰਦ ਦੀ ‘ਪਠਾਨ’ ਨੇ ਬਾਕਸ ਆਫਿਸ ‘ਤੇ ਬੰਪਰ ਕਮਾਈ ਕੀਤੀ ਸੀ। ਨਯਨਤਾਰਾ ਨੇ ‘ਜਵਾਨ’ ‘ਚ ਵੀ ਦਮਦਾਰ ਐਕਟਿੰਗ ਕੀਤੀ ਸੀ, ਜਿਸ ਕਾਰਨ ਉਸ ਨੂੰ ਸਰਵੋਤਮ ਅਦਾਕਾਰਾ ਦਾ ਅਵਾਰਡ ਮਿਲਿਆ ਸੀ।