Global News India News

ਗੈਂਗਸਟਰ ਨੂੰ ਸਾਬਕਾ CM ਚੰਨੀ ਨੇ ਸਮਝਾਇਆ, ਗਲਤ ਬੰਦੇ ਨਾਲ ਪੰਗਾ ਲੈ ਲਿਆ… ਫ਼ੋਨ ’ਤੇ ਆਈ ਸੀ ਧਮਕੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫ਼ੋਨ ’ਤੇ ਧਮਕੀ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੱਲ ਦੀ ਤਸਦੀਕ ਖ਼ੁਦ ਸਾਬਕਾ ਮੁੱਖ ਮੰਤਰੀ ਵਲੋਂ ਕੀਤੀ ਗਈ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨ੍ਹਾਂ ਨੂੰ ਇਕ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਸ਼ਖ਼ਸ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਭਾਈ ਜੀ ਨਾਲ ਕਰਵਾਉਂਦਾ ਹਾਂ ਤਾਂ ਚੰਨੀ ਨੇ ਕਿਹਾ ਕਿ ਤੁਸੀਂ ਹੀ ਦੱਸ ਦਿਓ ਕਿ ਕੰਮ ਹੈ। ਫਿਰ ਮੈਨੂੰ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਦੋ ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਾਨੂੰ ਤੁਰੰਤ ਚਾਹੀਦਾ ਹੈ ਤਾਂ ਚੰਨੀ ਨੇ ਕਿਹਾ ਕਿ ਤੁਸੀਂ ਗਲਤ ਫ਼ੋਨ ਕਰ ਲਿਆ ਹੈ, ਮੇਰੇ ਕੋਲ ਦੋ ਕਰੋੜ ਰੁਪਏ ਨਹੀਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਸਾਰੇ ਸਕ੍ਰੀਨ ਸ਼ਾਟ ਡੀ. ਜੀ. ਪੀ. ਅਤੇ ਡੀ. ਆਈ. ਜੀ. ਨੂੰ ਵੀ ਭੇਜੇ ਗਏ ਸਨ ਪਰ ਉਨ੍ਹਾਂ ਵੱਲੋਂ ਅੱਜ ਤੱਕ ਮੈਨੂੰ ਇਸ ਮਾਮਲੇ ਸਬੰਧੀ ਕੁਝ ਨਹੀਂ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਰਗੇ ਬੰਦੇ ਨੂੰ ਕੋਈ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੇ ਹਾਲਾਤ ਕੀ ਹੋਣਗੇ।

Video