India News

ਵੱਡੀ ਰਾਹਤ ! ਚਾਰ ਸਾਲ ਬਾਅਦ ਰੇਲਵੇ ਨੇ ਘਟਾਇਆ ਪੈਸੰਜਰ ਟ੍ਰੇਨਾਂ ਦਾ ਕਿਰਾਇਆ, ਇੱਥੇ ਦੇਖੋ ਨਵੀਂ ਕੀਮਤ

ਪਠਾਨਕੋਟ ਤੋਂ ਅੰਮ੍ਰਿਤਸਰ (Pathankot to Amritsar Train) ਤਕ ਰੇਲ ਟਿਕਟ ਦਾ ਕਿਰਾਇਆ (Train Ticket Fare) ਜੋ ਪਹਿਲਾਂ 55 ਰੁਪਏ ਸੀ, ਨੂੰ ਘਟਾ ਦਿੱਤਾ ਗਿਆ ਹੈ। ਇਸ ਨਾਲ ਅੰਮ੍ਰਿਤਸਰ, ਜਲੰਧਰ ਜਾਂ ਊਧਮਪੁਰ ਜਾਣ ਵਾਲਿਆਂ ਨੂੰ ਰਾਹਤ ਮਿਲੀ ਹੈ। ਰੇਲਵੇ ਨੇ ਕੋਵਿਡ ਤੋਂ ਪਹਿਲਾਂ ਯਾਤਰੀ ਟਰੇਨਾਂ ਦੇ ਪੁਰਾਣੇ ਕਿਰਾਏ ਨੂੰ ਬਹਾਲ ਕਰ ਦਿੱਤਾ ਹੈ। ਹਾਲਾਂਕਿ ਰੇਲਵੇ ਨੇ 21 ਫਰਵਰੀ ਨੂੰ ਆਦੇਸ਼ ਜਾਰੀ ਕਰ ਦਿੱਤਾ ਸੀ, ਪਰ ਨਵੀਂ ਦਿੱਲੀ ਹੈੱਡਕੁਆਰਟਰ ਨੇ 13 ਮਾਰਚ ਦੀ ਦੇਰ ਸ਼ਾਮ ਲਿਖਤੀ ਰੂਪ ‘ਚ ਆਪਣੇ ਆਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ ਰੇਲਵੇ ਨੇ 14 ਮਾਰਚ ਨੂੰ ਇਸ ਨੂੰ ਲਾਗੂ ਕਰ ਦਿੱਤਾ।

ਰੇਲਵੇ ਵੱਲੋਂ ਯਾਤਰੀ ਟਰੇਨਾਂ ਦੇ ਪੁਰਾਣੇ ਕਿਰਾਏ ਨੂੰ ਬਹਾਲ ਕਰਨ ਤੋਂ ਬਾਅਦ ਉਕਤ ਸ਼ਹਿਰਾਂ ‘ਚ ਬੱਸ ਅਤੇ ਟਰੇਨ ਦੇ ਕਿਰਾਏ ‘ਚ ਪੰਜ ਗੁਣਾ ਦਾ ਫਰਕ ਹੋ ਗਿਆ ਹੈ। ਰੇਲਵੇ ਵੱਲੋਂ ਕਿਰਾਇਆ ਅਦਾ ਕਰਨ ਤੋਂ ਬਾਅਦ ਰੋਜ਼ਾਨਾ ਮੁਸਾਫਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਰੇਲਵੇ ਯਾਤਰੀ ਟਰੇਨਾਂ ਦੇ ਪੁਰਾਣੇ ਕਿਰਾਏ ਨੂੰ ਬਹਾਲ ਕਰੇਗਾ।

ਅਜਿਹਾ ਕਰ ਕੇ ਰੇਲਵੇ ਨੇ ਦੇਸ਼ ਦੇ ਕਰੋੜਾਂ ਰੋਜ਼ਾਨਾ ਮੁਸਾਫਰਾਂ ਨੂੰ ਰਾਹਤ ਦਿੱਤੀ ਹੈ। ਪਠਾਨਕੋਟ ਰੇਲਵੇ ਅਧਿਕਾਰੀ ਨੇ ਦੱਸਿਆ ਕਿ 14 ਮਾਰਚ ਤੋਂ ਯਾਤਰੀਆਂ ਨੂੰ ਪੁਰਾਣੇ ਕਿਰਾਏ ਅਨੁਸਾਰ ਹੀ ਟਿਕਟਾਂ ਵੰਡੀਆਂ ਜਾ ਰਹੀਆਂ ਹਨ।

ਪਠਾਨਕੋਟ ਤੋਂ ਊਧਮਪੁਰ ਦਾ ਟ੍ਰੇਨ ਕਿਰਾਇਆ

ਕਿੱਥੇ ਤੋਂ ਕਿੱਥੇ————–ਪਹਿਲਾਂ ਦਾ ਕਿਰਾਇਆ———ਹੁਣ ਕਿਰਾਇਆ

ਪਠਾਨਕੋਟ ਤੋਂ ਕਠੂਆ—————30———————10

ਪਠਾਨਕੋਟ ਤੋਂ ਸਾਂਬਾ——————40———————-20

ਪਠਾਨਕੋਟ ਤੋਂ ਵਿਜੇਪੁਰ—————45——————20

ਪਠਾਨਕੋਟ ਤੋਂ ਜੰਮੂ ਤਵੀ—————50—————–25

ਪਠਾਨਕੋਟ ਤੋਂ ਊਧਮਪੁਰ—————70—————35

ਪਠਾਨਕੋਟ ਤੋਂ ਬੱਸ ਦਾ ਕਿਰਾਇਆ

ਕਿੱਥੋਂ ਤੋਂ ਕਿੱਥੇ ਤੱਕ ਦਾ ਕਿਰਾਇਆ

ਪਠਾਨਕੋਟ ਤੋਂ ਕਠੂਆ————–35 ਰੁ

ਪਠਾਨਕੋਟ ਤੋਂ ਸਾਂਬਾ————–90 ਰੁ

ਪਠਾਨਕੋਟ ਤੋਂ ਜੰਮੂ————–120 ਰੁ

ਪਠਾਨਕੋਟ ਤੋਂ ਊਧਮਪੁਰ————–180 ਰੁ

Video