ਅਪ੍ਰੈਲ ਤੋਂ ਜੁਲਾਈ ਤੱਕ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਬਹੁਤ ਤੇਜ਼ ਗਰਮੀ ਪਵੇਗੀ l ਜਿਸ ਨਾਲ ਸੜਕ ‘ਤੇ ਚੱਲਣ ਵਾਲੇ ਦੋ ਪਹੀਏ ਵਾਹਨ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੱਧ ਪਰੇਸ਼ਾਨੀ ਹੁੰਦੀ ਹੈl ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਨਾਲ IIM ਵਡੋਦਰਾ ਦੇ ਵਿਦਿਆਰਥੀਆ ਨੇ ਹੱਲ ਕੱਢਿਆ ਹੈl
ਵਿਦਿਆਰਥੀਆ ਨੇ ਬਣਾਇਆ AC ਹੈਲਮੇਟ
ਆਈਆਈਏਐੱਮ ਦੇ ਵਿਦਿਆਰਥੀਆ ਨੇ ਟ੍ਰੈਫਿਕ ਪੁਲਿਸ ਲਈ ਖਾਸਤੌਰ ‘ਤੇ ਡਿਜ਼ਾਇਨ ਕਰਕੇ ਹੈਲਮੇਟ ਬਣਾਇਆ ਹੈl ਇਸ ਹੈਲਮੇਟ ਵਿੱਚ AC ਦੀ ਸੁਵਿਧਾ ਹੈl ਜਿਸ ਨਾਲ ਹੈਲਮੇਟ ਪਾਉਣ ਤੋਂ ਬਾਅਦ ਸਿਰ ਨੂੰ ਠੰਡੀ ਹਵਾ ਲੱਗਦੀ ਹੈ ਅਤੇ ਗਰਮੀ ਪਰੇਸ਼ਾਨ ਨਹੀਂ ਕਰਦੀ ਹੈl
ਵਡੋਦਰਾ ਟ੍ਰੈਫਿਕ ਪੁਲਿਸ ਕਰ ਰਹੀ ਉਪਯੋਗ
ਇਸ ਤਰ੍ਹਾਂ ਦੇ ਖਾਸ ਹੈਲਮੇਟ ਦਾ ਵਡੋਦਰਾ ਪੁਲਿਸ ਉਪਯੋਗ ਕਰ ਰਹੀ ਹੈl ਟ੍ਰੈਫਿਕ ਪੁਲਿਸ ਨੇ ਕਰਮਚਾਰੀਆਂ ਨੂੰ 450 ਹੈਲਮੇਟ ਦਿੱਤੇ ਹਨl
ਕਿਸ ਤਰ੍ਹਾਂ ਕਰਨਗੇ ਕੰਮ
ਟ੍ਰੈਫਿਕ ਪੁਲਿਸ ਦੇ ਹੈਲਮੇਟ ਡਿਜ਼ਾਇਨ ਵਿੱਚ AC ਲੱਗਿਆ ਹੈl ਜੋ ਬੈਟਰੀ ਨਾਲ ਚਲਾਇਆ ਜਾਂਦਾ ਹੈ l ਇਸ ਵਿੱਚ ਇੱਕ ਮਸ਼ੀਨ ਹੈl ਜੋ ਬਾਹਰ ਤੋਂ ਹਵਾ ਖਿੱਚ ਕੇ ਠੰਡੀ ਕਰਨ ਤੋਂ ਬਾਅਦ ਹੈਲਮੇਟ ਵਿੱਚ ਭੇਜਦੀ ਹੈ l AC ਹੈਲਮੇਟ ਨਾਲ ਬੈਲਟ ਵੀ ਹੈ ਜੋ ਕਮਰ ‘ਤੇ ਬੰਨ੍ਹੀ ਜਾਂਦੀ ਹੈ l ਇਸ ਵਿੱਚ ਇੱਕ ਛੋਟੀ ਬੈਟਰੀ ਹੈ ਜਿਸ ਨਾਲ ਹੈਲਮੇਟ ਵਿੱਚ ਲੱਗੀ ਕੂਲਿੰਗ ਯੂਨਿਟ ਨੂੰ ਪਾਵਰ ਸਪਲਾਈ ਮਿਲਦੀ ਹੈl
ਗਰਮੀਆਂ ਵਿੱਚ ਹੁੰਦੀ ਹੈ ਪਰੇਸ਼ਾਨੀ
ਦੇਸ਼ ਭਰ ਦੇ ਕਈ ਰਾਜਾਂ ਵਿੱਚ ਹਰ ਸਾਲ ਤੇਜ਼ ਗਰਮੀ ਹੁੰਦੀ ਹੈl ਜਿਸ ਦੀ ਵਜ੍ਹਾ ਨਾਲ ਪੁਲਿਸ ਕਰਮਚਾਰੀਆ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈl ਇਸ ਸਾਲ ਵੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਦੇਸ਼ ਦੇ ਜ਼ਿਆਦਾ ਰਾਜਾਂ ਵਿੱਚ ਤੇਜ਼ ਗਰਮੀ ਪੈ ਸਕਦੀ ਹੈl ਤੇਜ਼ ਗਰਮੀ ਨਾਲ ਕਈ ਵਾਰ ਹੀਟ ਸਟਰੋਕ ਦਾ ਖਤਰਾ ਵੱਧ ਹੁੰਦਾ ਹੈl ਇਸ ਤਰ੍ਹਾਂ ਦੇ ਹੈਲਮੇਟ ਨਾਲ ਗਰਮੀ ਵਿੱਚ ਸਟਰੋਕ ਤੋਂ ਬਚਿਆ ਜਾ ਸਕਦਾ ਹੈl