ਆਕਲੈਂਡ ਚੱਕਰਵਾਤੀ ਤੂਫਾਨ ਗੈਬਰੀਆਲ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਇਲਾਕੇ ਇੱਕ ਵਾਰ ਫਿਰ ਤੋਂ ਖਰਾਬ ਮੌਸਮ ਦੀ ਮਾਰ ਹੇਠ ਹਨ। ਕੋਰਮੰਡਲ ਪੈਨੀਸੁਲਾ, ਹਾਕਸਬੇਅ, ਗਿਸਬੋਰਨ ਦੇ ਇਲਾਕਿਆਂ ਲਈ ਅੱਜ ਤੋਂ ਲੈਕੇ ਸ਼ਨੀਵਾਰ ਸਵੈਰ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਹਾਕਸਬੇਅ ਵਿੱਚ ਸਭ ਤੋਂ ਜਿਆਦਾ 200 ਐਮ ਐਮ ਤੱਕ ਬਾਰਿਸ਼ ਹੋ ਸਕਦੀ ਹੈ, ਇਸ ਕਾਰਨ ਐਸਕ ਵੈਲੀ ਅਤੇ ਵਾਇਰੋਆ ਜਿਲ੍ਹੇ ਵਿੱਚ ਰਿਹਾਇਸ਼ੀਆਂ ਤੋਂ ਘਰ ਵੀ ਖਾਲੀ ਕਰਵਾਏ ਜਾ ਰਹੇ ਹਨ। ਬਾਰਿਸ਼ ਦਾ ਕਹਿਰ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਜਾਏਗਾ। ਗਿਸਬੋਰਨ ਵਿੱਚ ਵੀ ਬੀਤੀ ਰਾਤ 64 ਘਰ ਰਿਹਾਇਸ਼ੀਆਂ ਤੋਂ ਖਾਲੀ ਕਰਵਾਏ ਗਏ ਹਨ। ਨਾਰਥਲੈਂਡ, ਆਕਲੈਂਡ ਲਈ ਵੀ ਗੰਭੀਰ ਦਰਜੇ ਦੇ ਤੂਫਾਨੀ ਮੌਸਮ ਦੀ ਚੇਤਾਵਨੀ ਅਮਲ ਵਿੱਚ ਹੈ। ਹਾਰਬਰ ਬ੍ਰਿਜ ‘ਤੇ ਤੂਫਾਨੀ ਹਵਾਵਾਂ ਕਾਰਨ ਕਾਰ ਚਾਲਕਾਂ ਨੂੰ ਕਾਰਾਂ ਧਿਆਨ ਨਾਲ ਚਲਾਉਣ ਦੀ ਹਿਦਾਇਤ ਵੀ ਹੈ।