ਖਰਾਬ ਮੌਸਮ ਦੇ ਕਾਰਨ ਜਿੱਥੇ ਇੱਕ ਵਾਰ ਫਿਰ ਤੋਂ ਨੁਕਸਾਨੇ ਜਾ ਰਹੇ ਇਲਾਕਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਆਕਲੈਂਡ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਨੂੰ ਵੀ ਇਸ ਕਾਰਨ ਖਾਲੀ ਕਰਵਾਏ ਜਾਣ ਦੀ ਖਬਰ ਹੈ।
ਆਕਲੈਂਡ ਅਤੇ ਇਸਦੇ ਕਈ ਨਜਦੀਕੀ ਇਲਾਕਿਆਂ ਵਿੱਚ ਬਾਰਿਸ਼ ਕਾਰਨ ਹਾਲਾਤ ਹੜ੍ਹਾਂ ਵਰਗੇ ਬਣ ਗਏ ਹਨ। ਵਾਇਪੁ ਤੋਂ ਬ੍ਰਿਂਡਰਵਿਨ ਨੂੰ ਜਾਣ ਵਾਲਾ ਸਟੇਟ ਹਾਈਵੇਅ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ।
ਐਸਕ ਵੈਲੀ ਵਿੱਚ ਕਈ ਇਲਾਕਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ।